7 ਮਹੀਨਿਆਂ ਤੋਂ ਬਗੈਰ ਤਨਖਾਹ ਕੰਮ ਕਰ ਰਹੇ ਡਾਕਟਰ, ਘਰਦਿਆਂ ਤੋਂ ਮੰਗਦੇ ਖਰਚਾ

0
33

ਪਟਿਆਲਾ 22 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਰਾਜਿੰਦਰਾ ਹਸਪਤਾਲ ‘ਚ ਤਾਇਨਾਤ ਐਮਰਜੈਂਸੀ ਮੈਡੀਕਲ ਅਫਸਰ ਪਿਛਲੇ 7 ਮਹੀਨਿਆਂ ਤੋਂ ਬਿਨ੍ਹਾਂ ਤਨਖ਼ਾਹ ਤੋਂ ਕੰਮ ਕਰ ਰਹੇ ਹਨ। ਛੇ ਡਾਕਟਰਾਂ ਦੀ ਜਗ੍ਹਾ ਸਿਰਫ ਚਾਰ ਹੀ ਤਾਇਨਾਤ ਹਨ। ਇਨ੍ਹਾਂ ਡਾਕਟਰਾਂ ਦਾ 31 ਅਗਸਤ ਨੂੰ ਕੰਟਰੈਕਟ ਵੀ ਖ਼ਤਮ ਹੋ ਗਿਆ ਪਰ ਪਿਛਲੇ ਦੋ ਮਹੀਨਿਆਂ ਤੋਂ ਉਹ ਬਿਨਾਂ ਕਾਗਜ਼ਾਂ ਤੋਂ ਕੰਮ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਐਮਐਸ ਕੋਲ ਇਹ ਮਾਮਲਾ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ। ਇਸ ਬਾਅਦ ਤੰਗ-ਪ੍ਰੇਸ਼ਾਨ ਹੋ ਕੇ ਕਿ ਉਨ੍ਹਾਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਚਾਰ ਡਾਕਟਰਾਂ ‘ਚੋਂ ਇੱਕ ਡਾਕਟਰ ਪੀਜੀ ਵਿੱਚ ਕਿਰਾਏ ‘ਤੇ ਰਹਿੰਦਾ ਹੈ। ਮਕਾਨ ਮਾਲਕ ਵੀ ਕਿਰਾਇਆ ਮੰਗਦੇ ਹਨ। ਉਹ ਕਿਰਾਇਆ ਵੀ ਆਪਣੇ ਮਾਤਾ-ਪਿਤਾ ਤੋਂ ਮੰਗ ਕੇ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਐਮਰਜੰਸੀ ਹਸਪਤਾਲ ‘ਚ ਡਾਕਟਰਾਂ ਦੀ ਕਮੀ ਨਾਲ ਮਰੀਜ਼ਾਂ ਨੂੰ ਵੀ ਕਾਫੀ ਖੱਜਲ ਖੁਆਰ ਹੋਣ ਕਰਕੇ ਸਫਰ ਕਰਨਾ ਪੈਂਦਾ ਹੈ।

LEAVE A REPLY

Please enter your comment!
Please enter your name here