ਮਾਨਸਾ, 6 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਕਰੋਨਾ ਦੀ ਚੌਥੀ ਲਹਿਰ ਦੇ ਮੱਦੇਨਜਰ ਸਿਹਤ ਮੰਤਰੀ ਪੰਜਾਬ ਡਾ. ਵਿਜੈ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਵਾਸੀਆਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਕਰਨ ਲਈ ਮੈਗਾ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਸਕੂਲਾਂ ਅਤੇ ਜਨਤਕ ਥਾਵਾਂ ’ਤੇ ਵੈਕਸੀਨੇਸ਼ਨ ਸਬੰਧੀ ਕੈਂਪ ਲਗਾਏ ਜਾਣਗੇ। ਉਨਾਂ ਦੱਸਿਆ ਕਿ ਬਲਾਕ ਬੁਢਲਾਡਾ ਵਿਖੇ ਇਹ ਮੈਗਾ ਵੈਕਸੀਨੇਸ਼ਨ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਬੁਢਲਾਡਾ, ਭਾਦੜਾ, ਬਰੇ, ਬੀਰੋਕੇ, ਰੱਲੀ, ਗੌਰਮਿੰਟ ਹਾਈ ਸਕੂਲ ਗੁਰਨੇ ਕਲਾਂ, ਦੋਦੜਾ, ਅਹਿਮਦਪੁਰ, ਬੋੜਾਵਾਲ ਅਤੇ ਮਨੂੰ ਵਾਟਿਕਾ, ਡੀ.ਏ.ਵੀ. ਪਬਲਿਕ ਸਕੂਲ ਬੁਢਲਾਡਾ, ਮੂਨਲਾਈਟ ਹਾਈ ਸਕੂਲ, ਹੋਲੀ ਹਾਰਟ ਬੁਢਲਾਡਾ, ਹਿੱਤਅਭਿਲਾਸ਼ੀ ਵਿੱਦਿਆ ਮੰਦਿਰ, ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ, ਆਦਰਸ਼ ਮਾਡਲ ਸਕੂਲ ਬੁਢਲਾਡਾ, ਗਰੀਨਲੈਂਡ ਸਕੂਲ ਬਰੇਟਾ, ਅਕਾਲ ਅਕੈਡਮੀ ਸੈਦੇਵਾਲਾ, ਸਿਲਵਰ ਵਾਟਿਕਾ ਧਰਮਪੁਰਾ ਵਿਖੇ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰਾਂ ਬਲਾਕ ਸਰਦੂਲਗੜ ਵਿਖੇ ਆਦਰਸ਼ ਸਕੂਲ ਸਾਹਨੇਵਾਲ, ਸਾਹਿਬਜ਼ਾਦਾ ਜੁਝਾਰ ਸਿੰਘ ਕੋਟਧਰਮੂ, ਆਦਰਸ਼ ਪਬਲਿਕ ਸਕੂਲ ਰਾਏਪੁਰ, ਸ਼੍ਰੀ ਗੁਰੂ ਨਾਨਕ ਦੇਵ ਝੁਨੀਰ, ਭਾਈ ਗੁਰਦਾਸ ਅਕੈਡਮੀ ਮਾਖਾ, ਮਾਤਾ ਗੁਜਰੀ ਪਬਲਿਕ ਸਕੂਲ ਬਹਿਣੀਵਾਲ, ਸਿਲਵਰ ਬਿੱਲ ਇੰਟਰਨੈਸਨਲ ਸਕੂਲ ਬਹਿਣੀਵਾਲ, ਸਰਵਹਿੱਤਕਾਰੀ ਵਿੱਦਿਆ ਮੰਦਿਰ ਦੂਲੋਵਾਲ, ਬਾਬਾ ਫਰੀਦ ਸਕੂਲ ਝੁਨੀਰ, ਐਸ.ਆਰ.ਐੱਸ. ਪਬਲਿਕ ਸਕੂਲ ਘੁਰਕਣੀ, ਸੀਨੀਅਰ ਸੈਕੰਡਰੀ ਸਕੂਲ ਝੁਨੀਰ, ਅੱਕਾਂਵਾਲੀ, ਬਾਜੇਵਾਲਾ, ਭੰਮੇ, ਰਾਏਪੁਰ, ਚਹਿਲਾਂ ਵਾਲੀ, ਹਾਈ ਸਕੂਲ ਘੁੱਦੂਵਾਲਾ, ਦਲੇਲਵਾਲਾ, ਕੋਟਧਰਮੂ, ਧਿੰਗੜ ਮਿਡਲ ਸਕੂਲ ਅਕਾਲ ਅਕੈਡਮੀ ਕੌੜੀ ਵਾਲਾ ਵਿਖੇ ਮੈਗਾ ਵੈਕਸੀਨੇਸ਼ਨ ਕੈਂਪ ਲਗਾਇਆ ਜਾਵੇਗਾ। ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਲਾਕ ਮਾਨਸਾ ਵਿਖੇ ਸਰਦਾਰ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ, ਡੀ.ਏ.ਵੀ. ਸਕੂਲ ਮਾਨਸਾ, ਅਕਾਲ ਅਕੈਡਮੀ ਭਾਈ ਦੇਸਾ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਮਾਨਸਾ, ਖਾਲਸਾ ਸਕੂਲ ਮਾਨਸਾ, ਸੀਨੀਅਰ ਸੈਕੰਡਰੀ ਸਕੂਲ ਖ਼ਿਆਲਾ, ਭੈਣੀਬਾਘਾ, ਮੂਸਾ, ਨੰਗਲ, ਬੁਰਜ ਉਭਾ, ਅਤਲਾ ਕਲਾਂ, ਅਕਲੀਆ, ਦਲੇਲ ਸਿੰਘ ਵਾਲਾ, ਜੋਗਾ ਲੜਕੇ ਅਤੇ ਲੜਕੀਆਂ, ਬੀ.ਐੱਸ.ਈ ਸੈਕੰਡਰੀ ਸਕੂਲ ਬਰਨਾਲਾ, ਭਾਈ ਗੁਰਦਾਸ ਅਕੈਡਮੀ ਉੱਭਾ, ਸਮਰਫੀਲਡ ਮਾਨਸਾ, ਗਲੋਬਲ ਅਕੈਡਮੀ ਅਕਲੀਆ, ਦਸਮੇਸ਼ ਪਬਲਿਕ ਸਕੂਲ ਨੰਗਲ ਕਲਾ, ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ, ਬਾਬਾ ਜੋਗੀ ਪੀਰ ਰੱਲਾ, ਮਾਲਵਾ ਪਬਲਿਕ ਸਕੂਲ ਖਿਆਲਾ, ਐਸ.ਕੇ. ਪਬਲਿਕ ਸਕੂਲ ਕੋਟਲੀ ਕਲਾਂ, ਸਰਵਹਿੱਤਕਾਰੀ ਵਿੱਦਿਆ ਮੰਦਿਰ ਜੋਗਾ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਵੈਕਸੀਨ ਦੀ ਮੁਕੰਮਲ ਡੋਜ਼ ਜ਼ਰੂਰ ਲਗਵਾਈ ਜਾਵੇ ਅਤੇ ਨਾਲ ਹੀ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਰੀ ਸਾਵਧਾਨੀਆਂ ਜਿਵੇਂ ਮੂੰਹ ਤੇ ਮਾਸਕ ਲਗਾ ਕੇ ਰੱਖਣਾ, ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ ਕਰਨਾ ਆਦਿ ਦੀ ਪਾਲਣਾ ਯਕੀਨੀ ਬਣਾਈ ਜਾਵੇ।