
ਬੁਢਲਾਡਾ/ਬੋਹਾ 6 ਮਈ (ਸਾਰਾ ਯਹਾਂ/ਮਹਿਤਾ) ਪੰਜਾਬ ਸਟੇੇਟ ਪਾਵਰ ਕਾਰਪੋਰੇਸ਼ਨ ਸਬ ਡਿਵਿਜਨ ਬੋਹਾ ਦੇ ਐਸਡੀੳ ਰੋਹਿਤ ਸ਼ਰਮਾਂ ਵੱਲੋ ਪ੍ਰਾਪਤ ਜਾਣਕਾਰੀ 66 ਕੇ.ਵੀ ਗਰਿਡ ਗਾਮੀਵਾਲਾ ਲਾਈਨ ਤੋਂ ਚੱਕ ਅਲੀਸ਼ੇਰ ਦੀ ਨਵੀਂ ਲਾਈਨ ਦੀ ਉਸਾਰੀ ਦਾ ਕੰਮ ਚੱਲਣ ਕਾਰਨ 11 ਕੇ ਵੀ ਆਡਿਆਂ ਵਾਲੀ ਤੇ ਰਾਮਗੜ ਸ਼ਾਹ ਪੁਰੀਆ ਏ ਪੀ ਦੀ ਸਪਲਾਈ ਮਿਤੀ 7 ਮਈ ਤੇ 8 ਮਈ 2022 ਨੂੰ ਸਵੇਰੇ ਨੌ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਬੰਦ ਰਹੇਗੀ।ਇਸਦੇ ਨਾਲ ਹੀ 11 ਕੇਵੀ ਮੰਘਾਣੀਆ ਦੀ ਸਪਲਾਈ ਵੀ 7 ਮਈ ਨੂੰ ਬੰਦ ਰਹੇਗੀ। ਇਸੇ ਤਰ੍ਹਾਂ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ 8 ਮਈ ਸਵੇਰੇ 9 ਵਜੇ ਤੋਂ 8 ਮਈ ਤੱਕ ਬੁਢਲਾਡਾ ਟਰਾਂਸਫਾਰਮ ਦੀ ਜਰੂਰੀ ਮੁਰੰਮਤ ਕੀਤੀ ਜਾਵੇਗੀ। ਜਿਸ ਕਾਰਨ ਸ਼ਹਿਰੀ ਅਤੇ ਖੇਤੀਬਾੜੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
