
ਬੁਢਲਾਡਾ 17, ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਕਰੋਨਾ ਵਾਇਰਸ ਦੇ ਇਤਿਆਤ ਵਜੋਂ ਪਾਜਟਿਵ ਜਮਾਤੀਆਂ ਦੇ ਅਸਿੱਧੇ ਤੌਰ ਤੇ ਸੰਪਰਕ ਵਿੱਚ ਆਏ 7ਵੇ ਦਿਨ ਲਏ 24 ਲੋਕਾਂ ਦੇ ਸੈਪਲਾ ਵਿੱਚੋ 19 ਦੇ ਸੈਪਲ ਨੈੈਗਟਿਵ ਪਾਏ ਗਏ . ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਇਤਿਆਤ ਵਜੋਂ ਜਾਰੀ ਕੀਤੀਆਂ ਹਦਾਇਤਾ ਦੀ ਪਾਲਣਾ ਕੀਤੀ ਜਾਵੇ. ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ 5 ਵਿਅਕਤੀਆਂ ਦੀ ਰਿਪੋਰਟ ਦੇਰ ਰਾਤ ਤੱਕ ਆਉਂਣ ਦੀ ਸੰਭਾਵਨਾ ਹੈ।
