*68 ਵੀਆ ਬਠਿੰਡਾ-2 ਜੋਨ ਦੀਆਂ ਗਰਮ ਰੁੱਤ ਖੇਡਾਂ ਦਦਾ ਦੂਜਾ ਪੜਾਅ ਸ਼ੁਰੂ :- ਕਬੱਡੀ ਸਰਕਲ ਸਟਾਇਲ ਵਿੱਚ ਸਰਕਾਰੀ ਸਕੂਲ ਵਿਰਕ ਕਲਾਂ ਅਤੇ ਕਿਲੀ ਸਕੂਲ ਨੇ ਮਾਰੀ ਬਾਜੀ*

0
40

ਬਠਿੰਡਾ  19 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)

   ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜੋਨਲ ਪ੍ਰਧਾਨ ਜੋਗਿੰਦਰ ਸਿੰਘ ਪ੍ਰਿੰਸੀਪਲ ਦਿਉਣ ਜੀ   ਦੀ ਯੋਗ ਅਗਵਾਈ ਵਿੱਚ ਬਠਿੰਡਾ-2 ਜੋਨ ਦੀਆਂ 68 ਵੀਆ ਗਰਮ ਰੁੱਤ ਖੇਡਾਂ ਦੇ ਦੂਜੇ ਪੜਾਅ ਵਿੱਚ ਕਬੱਡੀ ਸਰਕਲ, ਕਬੱਡੀ ਨੈਸਨਲ ਸਟਾਇਲ, ਕ੍ਰਿਕਟ, ਬਾਸਕਿੱਟਬਾਲ, ਫ਼ੈਨਸਿੰਗ, ਤਾਈਕਵਾਂਡੋ, ਦੇ ਮੁਕਾਬਲੇ ਵੱਖ ਵੱਖ ਸਕੂਲਾਂ ਦੀਆਂ ਖੇਡ ਗਰਾਉਂਡਾ ਵਿੱਚ ਸ਼ੁਰੂ ਹੋਏ |ਹਰਭਗਵਾਨ ਦਾਸ ਪ੍ਰੈਸ ਸਕੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਬੱਡੀ ਨੈਸਨਲ ਦੇ ਮੁਕਾਬਲੇ ਸਰਕਾਰੀ ਸਕੂਲ ਬੁਲਾਡੇ ਵਾਲਾ, ਕ੍ਰਿਕਟ ਅਤੇ ਬਾਸਕਿੱਟਬਾਲ ਦੇ ਮੁਕਾਬਲੇ ਪੁਲਿਸ ਪਬਲਿਕ ਸਕੂਲ ਤਾਈਕਵਾਂਡੋ  ਦੇ ਮੁਕਾਬਲੇ ਗੁੰਜਨ ਅਕੇਡਮੀ ਨਵੀਂ ਬਸਤੀ ਅਤੇ ਕਬੱਡੀ ਸਰਕਲ ਦੇ ਮੁਕਬਲੇ ਸਰਕਾਰੀ ਸਕੂਲ ਵਿਰਕ ਕਲਾਂ  ਵਿਖ਼ੇ ਸ਼ੁਰੂ ਹੋਏ| ਅੱਜ ਸਰਕਲ ਕਬੱਡੀ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਕਲਾਂ ਵਿਖ਼ੇ ਸ਼ੁਰੂ ਹੋਏ ਇਹਨਾਂ ਮੁਕਬਲਿਆਂ ਦਾ ਸ਼ੁੱਭ ਆਰੰਭ ਆਮ ਆਦਮੀ ਕਲੀਨਿਕ ਵਿਰਕ ਕਲਾਂ ਦੇ ਡਾਕਟਰ ਸ. ਰਾਜਦੀਪ ਸਿੰਘ ਭੁੱਲਰ ਨੇ ਬੱਚਿਆਂ ਨੂੰ  ਅਸ਼ੀਰਵਾਦ ਦੇ ਕੇ ਕੀਤਾ, ਓਹਨਾਂ ਨੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਕਿਹਾ ਕੇ ਖੇਡਾਂ ਸਾਡੇ ਸਰੀਰ ਨੂੰ ਤਾਕਤਵਾਰ ਬਣਾਉਣ ਦੇ ਨਾਲ਼ ਨਾਲ ਨਸਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਦੀਆਂ ਹਨ |           ਅੱਜ ਦੇ ਰਿਜ਼ਲਟ :- ਕਬੱਡੀ ਸਰਕਲ ਅੰਡਰ-14 ਲੜਕੇ ਪਹਿਲਾ ਸਥਾਨ ਸਸਸ ਕਿੱਲੀ ਨਿਹਾਲ ਸਿੰਘ ਵਾਲਾ , ਦੂਜਾ ਸਥਾਨ ਸਰਕਾਰੀ ਸੈਕੰਡਰੀ ਸਕੂਲ ਬੀੜ ਤਲਾਅ 4-5, ਤੀਜਾ ਸਥਾਨ ਸਸਸ ਸਕੂਲ ਵਿਰਕ ਕਲਾਂ ,     ਕਬੱਡੀ ਸਰਕਲ ਅੰਡਰ-17 ਲੜਕੇ ਪਹਿਲਾ ਸਥਾਨ ਸਸਸ ਕਿੱਲੀ ਨਿਹਾਲ ਸਿੰਘ ਵਾਲਾ , ਦੂਜਾ ਸਥਾਨ ਸਰਕਾਰੀ ਸੈਕੰਡਰੀ ਸਕੂਲ ਦਿਉਣ , ਤੀਜਾ ਸਥਾਨ ਸਸਸ ਸਕੂਲ ਵਿਰਕ ਕਲਾਂ,            ਕਬੱਡੀ ਸਰਕਲ ਅੰਡਰ-19 ਲੜਕੇ ਪਹਿਲਾ ਸਥਾਨ ਸਸਸ ਵਿਰਕ ਕਲਾਂ , ਦੂਜਾ ਸਥਾਨ ਸਰਕਾਰੀ ਸੈਕੰਡਰੀ ਸਕੂਲ ਬਹਿਮਣ ਦੀਵਾਨਾ , ਤੀਜਾ ਸਥਾਨ ਸਸਸ ਸਕੂਲ ਬਲੂਆਂਣਾ |ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣ ਵਿੱਚ ਕੁਲਦੀਪ ਸਿੰਘ ਜੋਨਲ ਸਕੱਤਰ, ਮਨਦੀਪ ਕੌਰ ਲੈਕ ਫਿਜੀ ਦਿਉਣ, ਸੁਖਜਿੰਦਰਪਾਲ ਸਿੰਘ ਵਿਤ ਸਕੱਤਰ,ਕਰਮਜੀਤ ਕੌਰ ਡੀ. ਪੀ. ਈ, ਬਲਜੀਤ ਸਿੰਘ ਪੀ ਟੀ ਆਈ ਬਹਿਮਣ ਦੀਵਾਨਾ,ਸੁਖਮੰਦਰ ਸਿੰਘ ਕਨਵੀਨਰ ਕਬੱਡੀ ਸਰਕਲ ਸਟਾਇਲ, ਵਿਨੋਦ ਕੁਮਾਰ ਕਨਵੀਨਰ ਕ੍ਰਿਕਟ,ਕੁਲਵਿੰਦਰ ਸਿੰਘ ਵਿਰਕ ਕਨਵੀਨਰ ਨੈਸਨਲ ਸਟਾਇਲ ਕਬੱਡੀ , ਗੁਰਪ੍ਰੀਤ ਸਿੰਘ ਡੀ ਪੀ ਈ ਕੋਠੇ ਚੇਤ ਸਿੰਘ ਵਾਲਾ ਪਰਮਿੰਦਰ ਸਿੰਘ ਪੀ ਟੀ ਆਈ, ਸੰਦੀਪ ਸਿੰਘ ਸਪੋਰਟਸ ਇਨਚਾਰਜ ਬਾਬਾ ਫਰੀਦ ਕਾਲਜ ਦਿਉਣ,ਨਵਦੀਪ ਕੌਰ ਡੀ ਪੀ ਈ ਦੇਸਰਾਜ , ਸੁਖਮੰਦਰ ਸਿੰਘ ਖਾਲਸਾ ਡੀ ਪੀ ਈ,।ਉਪਰੋਕਤ ਜਾਣਕਾਰੀ ਜੋਨਲ ਸਕੱਤਰ ਵਿਸ਼ਾਲ ਕੁਮਾਰ ਡੀਪੀ ਈ ਅਤੇ ਹਰਭਗਵਾਨ ਦਾਸ ਪੀ ਟੀ ਆਈ ਨੇ ਦਿੱਤੀ

LEAVE A REPLY

Please enter your comment!
Please enter your name here