*68 ਵੀਆਂ ਜ਼ਿਲਾ ਸਕੂਲ ਗਰਮ ਰੁੱਤ ਖੇਡਾਂ ਅੰਡਰ 14 ਵਾਲੀਬਾਲ ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਦੇ ਖਿਡਾਰੀਆਂ ਦੀ ਸਰਦਾਰੀ*

0
14

ਬਠਿੰਡਾ 2 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)

68ਵੀਆਂ ਜ਼ਿਲ੍ਹਾ ਸਕੂਲ ਗਰਮ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਿਕੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਵਾਲੀਬਾਲ ਦੇ  ਮੁਕਾਬਲੇ ਗੁਰੂ ਨਾਨਕ ਦੇਵ ਸਕੂਲ ਬਠਿੰਡਾ ਵਿਖੇ ਹੋਏ  ਜਿਸ ਵਿੱਚ 

ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਦੇ ਅੰਡਰ -14 ਵਾਲੀਬਾਲ ਲੜਕਿਆਂ ਦੀ ਟੀਮ  ਨੇ ਜੋਨ ਬਠਿੰਡਾ -2 ਵੱਲੋਂ ਸ. ਮਨਦੀਪ ਸਿੰਘ ਪੀਟੀਆਈ ਦੀ ਯੋਗ ਅਗਵਾਈ ਵਿੱਚ ਭਾਗ ਲੈਂਦਿਆਂ ਕੁਆਰਟਰ ਫਾਈਨਲ ਮੈਚ ਵਿੱਚ ਭੁੱਚੋ ਮੰਡੀ ਜੋਨ ਨੂੰ 2-0 ਸੈੱਟ ਨਾਲ ਹਰਾ ਕੇ ਸੈਮੀ ਫਾਈਨਲ ਮੁਕਾਬਲੇ ਵਿੱਚ ਜੋਨ ਬਠਿੰਡਾ-1 ਨੂੰ 2-0ਸੈਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਦਾ ਦਿਲਚਸਪ ਮੁਕਾਬਲਾ ਗੋਨਿਆਣਾ ਮੰਡੀ ਅਤੇ ਬਠਿੰਡਾ-2 ਜੋਨ ਵਿਚਕਾਰ ਹੋਇਆ ।ਜਿਸ ਵਿੱਚ ਸਰਦਾਰਗੜ ਬਠਿੰਡਾ -2 ਜੋਨ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਨਿਆਣਾ ਮੰਡੀ ਜੋਨ ਦੇ ਖਿਡਾਰੀਆਂ ਨੂੰ 3-2 ਸੈੱਟਾਂ ਨਾਲ ਹਰਾ  ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਖਿਡਾਰੀਆਂ ਦੀ ਇਸ ਸ਼ਾਨਦਾਰ ਜਿੱਤ ਤੇ ਸਕੂਲ ਮੁਖੀ ਸ਼੍ਰੀਮਤੀ ਹਰਮੀਤ ਕੌਰ,ਸਮੂਹ ਸਟਾਫ, ਗ੍ਰਾਮ ਪੰਚਾਇਤ , ਸਕੂਲ ਮੈਨੇਜਮੈਂਟ ਕਮੇਟੀ ਤੇ ਪਿੰਡ ਵਾਸੀਆਂ ਨੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਕੇ ਪੰਜਾਬ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here