*68ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵੇਟ ਲਿਫਟਿੰਗ ਅੰਡਰ 17 ਤੇ 19 ਸਾਲ ਸ਼ਾਨੋ–ਸ਼ੌਕਤ ਨਾਲ ਸੰਪੰਨ*

0
12

ਬਰਨਾਲਾ, 28 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ) ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਚੱਲ ਰਹੀਆਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਰਵਾਏ ਜਾ ਰਹੇ ਵੇਟ ਲਿਫਟਿੰਗ ਅੰਡਰ 17 ਤੇ ਅੰਡਰ 19 ਸਾਲ (ਲੜਕੇ) ਦੇ ਮੁਕਾਬਲੇ ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਏ ਹਨ। ਅੱਜ ਅਖੀਰਲੇ ਦਿਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਤੇ ਇਨਾਮਾਂ ਦੀ ਵੰਡ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਮਲਿਕਾ ਰਾਣੀ ਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਡਾ. ਬਰਜਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡੀਐਮ ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੰਡਰ 19 ਦੇ -55 ਕਿੱਲੋਗਰਾਮ ਭਾਰ ਵਰਗ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਦਲਜੀਤ ਬਤਰਾ ਨੇ ਪਹਿਲਾ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਸ਼ਾਲ ਨੇ ਦੂਜਾ ਤੇ ਲੁਧਿਆਣਾ ਦੇ ਕੁਲਦੀਪ ਕੁਮਾਰ ਨੇ ਤੀਜਾ, -61 ਕਿੱਲੋਗ੍ਰਾਮ ਵਿੱਚ ਪੀਆਈਐਸ ਬਰਨਾਲਾ ਦੇ ਅਰਜੁਨ ਨੇ ਪਹਿਲਾ, ਰੂਪਨਗਰ ਦੇ ਯਸਕਰਨ ਸਿੰਘ ਨੇ ਦੂਜਾ ਤੇ ਲੁਧਿਆਣਾ ਦੇ ਸਾਗਰ ਨੇ ਤੀਜਾ, -67 ਕਿੱਲੋਗ੍ਰਾਮ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਅਭਿਸ਼ੇਕ ਜੰਜੂ ਨੇ ਪਹਿਲਾ, ਲੁਧਿਆਣਾ ਦੇ ਨਵਦੀਪ ਨੇ ਦੂਜ ਤੇ ਹੁਸ਼ਿਆਰਪੁਰ ਦੇ ਸਲੀਮ ਨੇ ਤੀਜਾ, -73 ਕਿਲੋਗ੍ਰਾਮ ਵਿੱਚ ਰੂਪਨਗਰ ਦੇ ਹਰਕੀਰਤ ਸਿੰਘ ਨੇ ਪਹਿਲਾ, ਫਾਜ਼ਿਲਕਾ ਦੇ ਸੁਮਿਤ ਵਿਜੈ ਪ੍ਰਤਾਪ ਨੇ ਦੂਜਾ ਤੇ ਲੁਧਿਆਣਾ ਦੇ ਮਨਰਾਜ ਸਿੰਘ ਨੇ ਤੀਜਾ, -81 ਕਿੱਲੋਗ੍ਰਾਮ ਵਿੱਚ ਪੀਆਈਐਸ ਬਰਨਾਲਾ ਦੇ ਅਜੀਤ ਨੇ ਪਹਿਲਾ, ਗੁਰਦਾਸਪੁਰ ਦੇ ਪ੍ਰਲਾਦ ਸ਼ਰਮਾ ਨੇ ਦੂਜਾ ਤੇ ਹੁਸ਼ਿਆਰਪੁਰ ਦੇ ਪਰਮਜੋਤ ਸਿੰਘ ਨੇ ਤੀਜਾ, -89 ਕਿੱਲੋਗ੍ਰਾਮ ਵਿੱਚ ਸੰਗਰੂਰ ਦੇ ਵਿਸ਼ਵਜੀਤ ਸਿੰਘ ਨੇ ਪਹਿਲਾ, ਜਲੰਧਰ ਦੇ ਹੇਮੰਤ ਕੁਮਾਰ ਨੇ ਦੂਜਾ ਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਅਮਰਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਮਨਜੀਤ ਸਿੰਘ, ਮੱਲ ਸਿੰਘ, ਦਿਨੇਸ਼ ਕੁਮਾਰ, ਦਲਜੀਤ ਸਿੰਘ, ਲਵਲੀਨ ਸਿੰਘ, ਵਿਕਾਸ ਗੋਇਲ, ਮਨਜਿੰਦਰ ਸਿੰਘ, ਅਮਰਜੀਤ ਸਿੰਘ, ਹਰਮੇਲ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ, ਰਾਜਵਿੰਦਰ ਕੌਰ, ਕਮਲਪ੍ਰੀਤ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਸੁਰਜੀਤ ਕੌਰ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਪਿੰਦਰ ਕੌਰ, ਗਗਨਜੀਤ, ਗੁਰਚਰਨ ਬੇਦੀ, ਜਸਪ੍ਰੀਤ ਸਿੰਘ ਸਮੇਤ ਵੱਖ–ਵੱਖ ਜਿਲ੍ਹਿਆਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।

LEAVE A REPLY

Please enter your comment!
Please enter your name here