*68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ*

0
24

ਮਾਨਸਾ 08 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਵਿਖੇ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਅੰਡਰ 14 ਸਾਲ ਉਮਰ ਵਰਗ ਇੰਪੀ, ਫੁਆਇਲ ਅਤੇ ਸੇਬਰ ਵਿਚ ਲੜਕਿਆਂ ਦੇ ਮੁਕਾਬਲਿਆਂ ਚੋਂ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਮਜੀਤ ਸਿੰਘ ਵੱਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ ਹੈ।
ਖੇਡਾਂ ਦੇ ਦੂਜੇ ਦਿਨ ਦਾ ਆਗਾਜ਼ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਕੀਤਾ। ਉਨ੍ਹਾਂ ਇਸ ਮੌਕੇ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਨਾਮ ਵੰਡੇ।
ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀ ਅਮ੍ਰਿਤਪਾਲ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਸਾਲਾ ਫੈਂਸਿੰਗ ਸੇਬਰ ਵਿੱਚ ਗੁਰਦਾਸਪੁਰ ਦੇ ਸਮਰਜੀਤ ਸਿੰਘ, ਐਰੋਨ, ਮਨਰਾਜ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਪਹਿਲਾ, ਪਟਿਆਲਾ ਦੇ ਪਾਰਥ ਜੋਸ਼ੀ, ਆਰਵ ਮਲਹੋਤਰਾ, ਸਿਦਕਵੀਰ ਅਤੇ ਯੁਵਰਾਜ ਸਿੰਘ ਨੇ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਮਾਨਸਾ ਨੇ ਦੂਜਾ ਅਤੇ ਤਰਨਤਾਰਨ ਨੇ ਤੀਜਾ ਸਥਾਨ ਹਾਸਲ ਕੀਤਾ।
  14 ਸਾਲਾ ਫੈਂਸਿੰਗ ਫੁਆਇਲ ਵਿੱਚ ਜ਼ਿਲ੍ਹਾ ਪਟਿਆਲਾ  ਦੇ ਤ੍ਰਿਪਤਜੋਤ ਸਿੰਘ, ਅਗਮਵੀਰ ਸਿੰਘ,ਸੁਖਚੈਨ ਸਿੰਘ ਨੇ ਪਹਿਲਾ, ਮਾਨਸਾ ਦੇ ਪ੍ਰਭਦੀਪ ਸਿੰਘ, ਜਪਨੂਰ ਸਿੰਘ, ਕਰਨਵੀਰ, ਅਰਨਵ ਜਿੰਦਲ ਨੇ ਦੂਜਾ ਅਤੇ ਤਰਨਤਾਰਨ ਦੇ ਕ੍ਰਿਸ਼ਨਮ ਚੋਪੜਾ, ਅਵਨੀਤ,ਮਨਸੁੱਖਰੂਪ ਨੇ ਤੀਜਾ ਸਥਾਨ ਹਾਸਲ ਕੀਤਾ। 14 ਸਾਲਾ ਫੈਂਸਿੰਗ ਇੰਪੀ  ਵਿੱਚ ਪਟਿਆਲਾ ਦੇ ਪ੍ਰਭਕੀਰਤ ਸਿੰਘ, ਦੀਪਾਸ਼ੂ ਅਤੇ ਗੁਰਬਖ਼ੀਸ਼ ਸਿੰਘ ਨੇ ਪਹਿਲਾ, ਫਿਰੋਜ਼ਪੁਰ  ਦੇ ਪੁਸ਼ਪਨਾਥ, ਯੁਵਰਾਜ ਸ਼ਰਮਾ ਅਤੇ ਰਿਤਮਨਬੀਰ ਨੇ  ਦੂਜਾ ਅਤੇ ਮਾਨਸਾ  ਦੇ ਸੁਖਮਨਦੀਪ, ਨਿਸ਼ਾਨਵੀਰ ਅਤੇ ਅੰਮ੍ਰਿਤਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ।
ਫੁਆਇਲ ਵਿਅਕਤੀਗਤ ਵਿੱਚ ਅਗਮਵੀਰ ਸਿੰਘ ਪਹਿਲੇ, ਸੁਖਚੈਨ ਸਿੰਘ ਦੂਜੇ ਅਤੇ ਅਵਨੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਇੰਪੀ ਵਿਅਕਤੀਗਤ ਵਿੱਚ ਦੀਪਾਂਸ਼ੂ ਪਹਿਲੇ, ਨਿਸ਼ਾਨਵੀਰ ਦੂਜੇ ਅਤੇ ਰਿਤਮਨਬੀਰ ਤੀਜੇ ਸਥਾਨ ’ਤੇ ਰਿਹਾ। ਸੇਬਰ ਵਿਅਕਤੀਗਤ ਵਿੱਚ ਮਨਰਾਜ ਸਿੰਘ ਪਹਿਲੇ, ਐਰੋਨ ਦੂਜੇ ਅਤੇ ਰਣਵਿਜੈ ਸਿੰਘ ਰੰਧਾਵਾ ਤੀਜੇ ਸਥਾਨ ’ਤੇ ਰਿਹਾ।
ਇਸ ਮੌਕੇ ਪ੍ਰਿੰਸੀਪਲ ਸ੍ਰੀ ਬਿਰਜ ਲਾਲ, ਚੇਅਰਮੈਨ ਰਾਜ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਰਾਜਦੀਪ ਸਿੰਘ, ਜਸਵਿੰਦਰ ਕੌਰ, ਰਾਜਨਦੀਪ ਸਿੰਘ, ਪਾਲਾ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here