*67 ਵੀਆ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਵਿੱਚ ਹੋਏ ਫਸਵੇ ਮੁਕਾਬਲੇ*

0
20

ਬਠਿੰਡਾ 15 ਸਤੰਬਰ  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਵਿੱਚ ਫਸਵੇਂ ਮੁਕਾਬਲੇ ਹੋਏ।ਅੱਜ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਸ਼ੁਭਕਾਮਨਾਵਾਂ ਦਿੱਤੀਆਂ।ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਵਾਲੀਬਾਲ ਸਮੈਸਿੰਗ ਅੰਡਰ 17 ਮੁੰਡੇ ਵਿੱਚ ਗੋਨਿਆਣਾ ਜੋਨ ਨੇ ਪਹਿਲਾ, ਬਠਿੰਡਾ 1 ਨੇ ਦੂਜਾ, ਬਠਿੰਡਾ 2 ਨੇ ਤੀਜਾ, ਕਬੱਡੀ ਸਰਕਲ ਸਟਾਈਲ ਅੰਡਰ 14 ਮੁੰਡੇ ਵਿੱਚ ਭਗਤਾਂ ਜੋਨ ਨੇ ਪਹਿਲਾ,ਮੰਡੀ ਫੂਲ ਨੇ ਦੂਜਾ, ਭੁੱਚੋ ਮੰਡੀ ਨੇ ਤੀਜਾ,ਅੰਡਰ 17 ਵਿੱਚ ਭੁੱਚੋ ਮੰਡੀ ਨੇ ਪਹਿਲਾਂ,ਸੰਗਤ ਨੇ ਦੂਜਾ,ਮੰਡੀ ਫੂਲ ਨੇ ਤੀਜਾ,ਆਰਚਰੀ ਅੰਡਰ 14 ਮੁੰਡੇ ਇੰਡੀਅਨ ਰਾਊਂਡ ਵਿੱਚ ਨਵਦੀਪ ਸਿੰਘ ਲਹਿਰਾਂ ਬੇਗਾ ਨੇ ਪਹਿਲਾਂ,ਜਸ਼ਨਪ੍ਰੀਤ ਸਿੰਘ ਲਹਿਰਾਂ ਬੇਗਾ ਨੇ ਦੂਜਾ,ਅੰਡਰ 17 ਇੰਡੀਆ ਰਾਊਂਡ ਵਿੱਚ ਅਰਸ਼ਦੀਪ ਸਿੰਘ ਲਹਿਰਾਂ ਬੇਗਾ ਨੇ ਪਹਿਲਾਂ, ਜਸ਼ਨਪ੍ਰੀਤ ਸਿੰਘ ਗੁਰੂ ਨਾਨਕ ਸਕੂਲ ਨੇ ਦੂਜਾ,ਅੰਡਰ 19 ਵਿੱਚ ਹਰਵਿੰਦਰ ਸਿੰਘ ਗੁਰੂ ਕਾਸ਼ੀ ਸਕੂਲ ਭਗਤਾਂ ਨੇ ਪਹਿਲਾਂ,ਗੁਰਸ਼ਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਨੇ ਦੂਜਾ,ਫੈਨਸਿੰਗ ਅੰਡਰ 14 ਕੁੜੀਆਂ ਫੋਇਲ ਟੀਮ ਵਿੱਚ ਸੇਂਟ ਜੇਵੀਅਰ ਸਕੂਲ ਰਾਮਪੁਰਾ ਨੇ ਪਹਿਲਾਂ, ਸਰਕਾਰੀ ਮਿਡਲ ਸਕੂਲ,ਸੈਣੇਵਾਲਾ ਨੇ ਦੂਜਾ,ਇੱਪੀ ਵਿੱਚ ਸੇਂਟ ਜੇਵੀਅਰ ਸਕੂਲ ਰਾਮਪੁਰਾ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਨੇ ਦੂਜਾ,ਸੈਬਰ ਟੀਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਰੋਮਾਣਾ ਨੇ ਪਹਿਲਾਂ ਸਰਕਾਰੀ ਮਿਡਲ ਸਕੂਲ ਸੈਣੇਵਾਲਾ ਨੇ ਦੂਜਾ,ਅੰਡਰ 17 ਕੁੜੀਆਂ ਵਿੱਚ ਸੈਬਰ ਟੀਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮੌੜ ਮੰਡੀ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ ਨੇ ਦੂਜਾ, ਅੰਡਰ 19 ਸੈਂਬਰ ਵਿੱਚ ਸਰਕਾਰੀ ਹਾਈ ਸਕੂਲ ਚੰਦਸਰ ਬਸਤੀ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਮੰਡੀ,ਇੱਪੀ ਟੀਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਰੋਮਾਣਾ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮੌੜ ਮੰਡੀ ਨੇ ਦੂਜਾ,ਫੋਇਲ ਟੀਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮੌੜ ਮੰਡੀ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਨੇ ਦੂਜਾ,ਰੱਸਾਕਸ਼ੀ ਅੰਡਰ 14 ਮੁੰਡੇ ਵਿੱਚ ਮੰਡੀ ਕਲਾਂ ਨੇ ਪਹਿਲਾਂ, ਬਠਿੰਡਾ 2 ਨੇ ਦੂਜਾ, ਭਗਤਾਂ ਨੇ ਤੀਜਾ,ਅੰਡਰ 17 ਵਿੱਚ ਤਲਵੰਡੀ ਸਾਬੋ ਨੇ ਪਹਿਲਾਂ,ਮੌੜ ਮੰਡੀ ਨੇ ਦੂਜਾ, ਭਗਤਾਂ ਨੇ ਤੀਜਾ, ਅੰਡਰ 19 ਵਿੱਚ ਬਠਿੰਡਾ 2 ਨੇ ਪਹਿਲਾਂ,ਗੋਨਿਆਣਾ ਨੇ ਦੂਜਾ, ਸੰਗਤ ਨੇ ਤੀਜਾ, ਨੈਟ ਬਾਲ ਅੰਡਰ 14 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੀ ਪੋ ਵਾਲੀ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਏ ਵਾਲੀ ਨੇ ਦੂਜਾ,ਅੰਡਰ 19 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੀ ਪੋ ਵਾਲੀ ਨੇ ਪਹਿਲਾਂ, ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਦੂਜਾ, ਅੰਡਰ 17 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੀ ਪੋ ਵਾਲੀ ਨੇ ਪਹਿਲਾਂ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਦੂਜਾ,ਵੇਟ ਲਿਫਟਿੰਗ ਅੰਡਰ 17 ਕੁੜੀਆ ਵਿੱਚ ਮੰਡੀ ਕਲਾਂ ਜੋਨ ਨੇ ਪਹਿਲਾ,ਗੋਨਿਆਣਾ ਨੇ ਦੂਜਾ,ਅੰਡਰ 19 ਵਿੱਚ ਮੰਡੀ ਕਲਾਂ ਨੇ ਪਹਿਲਾਂ, ਬਠਿੰਡਾ 1 ਨੇ ਦੂਜਾ,ਅੰਡਰ 17 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਦੇਵੀ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਗਿੱਲ ਪੱਤੀ ਨੇ ਦੂਜਾ,ਅੰਡਰ 19 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਨੇ ਪਹਿਲਾਂ, ਗੁਰੂ ਕਾਸ਼ੀ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਜਸਵੀਰ ਸਿੰਘ,ਪ੍ਰਿੰਸੀਪਲ ਜੰਟ ਸਿੰਘ,ਲੈਕਚਰਾਰ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ, ਲੈਕਚਰਾਰ ਅਮਰਦੀਪ ਸਿੰਘ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਹਰਜਿੰਦਰ ਸਿੰਘ, ਮੁੱਖ ਅਧਿਆਪਕ ਗਗਨਦੀਪ ਕੌਰ,ਗੁਰਮੀਤ ਸਿੰਘ ਮਾਨ, ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਲੈਕਚਰਾਰ ਹਰਮੰਦਰ ਸਿੰਘ, ਹਰਬਿੰਦਰ ਸਿੰਘ ਨੀਟਾ, ਭੁਪਿੰਦਰ ਸਿੰਘ ਤੱਗੜ, ਗੁਰਿੰਦਰ ਸਿੰਘ,ਸੁਖਪ੍ਰੀਤ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਸੰਦੀਪ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਸਿੰਘ,ਮੱਖਣ ਸਿੰਘ,ਨਵਸੰਗੀਤ ਸ਼ਰਮਾ, ਪਰਮਿੰਦਰ ਸਿੰਘ,ਮਨਦੀਪ ਸਿੰਘ, ਕਿਰਨਜੀਤ ਕੌਰ, ਅਵਤਾਰ ਸਿੰਘ, ਸ਼ੇਰ ਸਿੰਘ,ਕੇਸਰ ਸਿੰਘ, ਕੁਲਵਿੰਦਰ ਸਿੰਘ ਫੱਕਰ ਝੰਡਾ,ਵਹੀਦ ਕੁਰੈਸ਼ੀ,ਗੁਰਸ਼ਰਨ ਸਿੰਘ, ਅਮਨਦੀਪ ਸਿੰਘ, ਰਾਜਵੀਰ ਕੌਰ, ਕੁਲਦੀਪ ਕੁਮਾਰ ਸ਼ਰਮਾਹਾਜ਼ਰ ਸਨ।

LEAVE A REPLY

Please enter your comment!
Please enter your name here