ਮਾਨਸਾ, 02 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀਵਰੇਜ਼ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਧਾਰਮਿਕ ਸਮਾਜਿਕ, ਸਮਾਜ ਸੇਵੀ ਸੰਸਥਾਵਾਂ ਅਤੇ ਕੁਝ ਕੌਂਸਲਰਾਂ ਵੱਲੋਂ ਲਾਇਆ ਧਰਨਾ ਅੱਜ 67ਵੇੰ ਦਿਨ ਵੀ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਰਿਹਾ ਜਾਰੀ ਰਾਮਪਾਲ ਵਾਇਸ ਪ੍ਰਧਾਨ, ਅਮ੍ਰਿਤ ਪਾਲ ਗੋਗਾ, ਹੰਸਾ ਸਿੰਘ ਅਤੇ ਅਜੀਤ ਸਿੰਘ ਸਰਪੰਚ ਦੀ ਦੇਖ ਰੇਖ ਵਿੱਚ ਚੱਲ ਰਹੇ ਧਰਨੇ ਦੇ ਅੱਜ 67ਵੇਂ ਦਿਨ ੳਬੀਸੀ ਫੈਡਰੇਸ਼ਨ ਜ਼ਿਲ੍ਹਾ ਮਾਨਸਾ ਵੱਲੋਂ ਅਗਵਾਈ ਕੀਤੀ ਗਈ ਧਰਨੇ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਜਰਨਲ ਸਕੱਤਰ ਲਾਲ ਚੰਦ ਯਾਦਵ ਅਤੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਨੇ ਕਿਹਾ ਕਿ ਸਾਰੇ ਸ਼ਹਿਰ ਦੀ ਹਾਲਤ ਬਹੁਤ ਬੁਰੀ ਹੈ।ਸੜਕਾਂ ਗਲੀਆਂ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ। ਐਕਸੀਡੈਂਟ ਕਾਰਨ ਮੌਤਾਂ ਹੋ ਰਹੀਆਂ ਹਨ। ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਧਰਨੇ ਨੂੰ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਗਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਗਾਤਾਰ ਚੱਲ ਰਹੇ ਧਰਨੇ ਦੀ ਕੋਈ ਪ੍ਰਵਾਹ ਨਹੀਂ ਜਦੋਂ ਕਿ ਲਗਾਤਾਰ ਚੱਲ ਰਹੇ ਸੰਘਰਸ਼ ਵਿੱਚ ਹਰ ਵਰਗ ਦੀਆਂ ਸੰਸਥਾਵਾਂ ਸ਼ਾਮਲ ਹਨ । ਸਾਂਝੀ ਸੰਘਰਸ਼ ਕਮੇਟੀ ਵੱਲੋਂ 3 ਜਨਵਰੀ ਨੂੰ ਸਵੇਰੇ 10 ਵਜੇ ਧਰਨੇ ਵਾਲੇ ਸਥਾਨ ਤੇ ਠੀਕਰੀਵਾਲਾ ਚੌਂਕ ਵਿੱਚ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਲਈ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ ਸਮੂਹ ਸੰਸਥਾਵਾਂ ਭਰਾਤਰੀ ਜਥੇਬੰਦੀਆਂ ਅਤੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਮੀਟਿੰਗ ਵਿੱਚ ਪਹੁੰਚਕੇ ਅਪਣੇ ਵਡਮੁੱਲੇ ਵਿਚਾਰ ਸਾਂਝੇ ਕਰਨ ਤਾਂ ਜੋ ਸੰਘਰਸ਼ ਦੀ ਅਗਲੀ ਰੂਪ ਰੇਖਾ ਤਹਿ ਕੀਤੀ ਜਾ ਸਕੇ ਅਤੇ ਸਮੂਹ ਸ਼ਹਿਰ ਵਾਸੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਗਈ । ਇਸ ਮੌਕੇ ਧਰਨੇ ਵਿੱਚ ਭਗਵੰਤ ਸਿੰਘ ਸਮਾਓ, ਧੰਨਾ ਮੱਲ ਗੋਇਲ, ਮੇਜ਼ਰ ਸਿੰਘ ਦੂਲੋਵਾਲ, ਰਾਜਕੁਮਾਰ ਗਰਗ, ਭਗਵਾਨ ਸਿੰਘ, ਬਿੱਕਰ ਸਿੰਘ ਮਘਾਣੀਆ, ਜਗਤ ਪਾਲ ਮੋਰੀਆਂ,ਕੇਵਲ ਸਿੰਘ, ਲਾਲ ਚੰਦ ਲੁਹਾਣੀਵਾਲ, ਰਜਿੰਦਰ ਕੁਮਾਰ, ਸੋਨੂੰ ਯਾਦਵ ,ਪਰਸ ਰਾਮ , ਸਰਬਨ ਕੁਮਾਰ , ਮਹਾਤਮ ਚੌਹਾਨ , ਪੱਪੂ ਚੌਧਰੀ ਆਦਿ ਆਗੂ ਸਾਥੀਆਂ ਨੇ ਵੀ ਵਿਚਾਰ ਸਾਂਝੇ ਕੀਤੇ।