*67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕ੍ਰਿਕੇਟ ਅੰਡਰ 14 ਸਾਲ (ਲੜਕੇ) ਪਟਿਆਲਾ ਤੇ ਰੂਪਨਗਰ ਅਤੇ ਜਲੰਧਰ ਤੇ ਮੁਹਾਲੀ ਦੀਆਂ ਟੀਮਾਂ ‘ਚ ਹੋਣਗੇ ਸੈਮੀਫਾਈਨਲ ਮੁਕਾਬਲੇ*

0
12

ਬਰਨਾਲਾ, 17 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਇੱਥੇ ਟਰਾਈਡੈਂਟ ਗਰੱਪ ਅਤੇ ਆਰੀਆ ਭੱਟ ਕੈਂਪਸ ਵਿੱਚ ਚੱਲ ਰਹੀਆਂ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕ੍ਰਿਕੇਟ ਅੰਡਰ 14 ਸਾਲ (ਲੜਕੇ) ਵਿੱਚ ਪਟਿਆਲਾ ਤੇ ਰੂਪਨਗਰ ਅਤੇ ਜਲੰਧਰ ਤੇ ਮੁਹਾਲੀ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਅੱਜ ਡੀ.ਐਮ. ਸਪੋਰਟਸ ਸਿਮਰਦੀਪ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜਿਲ੍ਹਾ ਸਿੱਖਿਆ ਅਫਸਰ ਸਮਸ਼ੇਰ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਵਿੱਚ ਅੱਜ ਹੋਏ ਮੈਚਾਂ ਵਿੱਚ ਜਲੰਧਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 5 ਵਿਕਟਾਂ ਨਾਲ ਹਰਾਇਆ। ਜਲੰਧਰ ਵੱਲੋਂ ਦੇਵ ਪੁਰੀ ਨੇ 24 ਦੌੜਾਂ ਬਣਾਈਆਂ ਜਦਕਿ ਅਰਮਾਨ ਨੇ ਤਿੰਨ ਤੇ ਕ੍ਰਿਤਿਸ਼ ਨੇ ਦੋ ਵਿਕਟਾਂ ਹਾਸਲ ਕੀਤੀਆਂ। ਰੂਪਨਗਰ ਅਤੇ ਮਾਲੇਰਕੋਟਲਾ ਵਿੱਚਕਾਰ ਹੋਏ ਮੈਚ ਵਿੱਚੋਂ ਰੂਪਨਗਰ ਦੀ ਟੀਮ 77 ਦੌੜਾਂ ਨਾਲ ਜੇਤੂ ਰਹੀ। ਰੂਪ ਨਗਰ ਦੇ ਜਸਕੀਰਤ ਸਿੰਘ ਨੇ 64 ਦੌੜਾਂ ਬਣਾਈਆਂ। ਮਾਨਸਾ  ਤੇ ਪਟਿਆਲਾ ਵਿਚਕਾਰ ਹੋਏ ਮੈਚ ਵਿੱਚੋਂ ਪਟਿਆਲਾ ਦੀ ਟੀਮ 8 ਵਿਕਟਾਂ ਨਾਲ ਜੇਤੂ ਰਹੀ। ਪਟਿਆਲਾ ਦੇ ਅਭੈਜੋਤ ਸਿੰਘ ਨੇ 20 ਅਤੇ ਜੈਵਿਨ ਤਨੇਜਾ ਨੇ 16 ਦੌੜਾਂ ਬਣਾਈਆਂ। ਮਾਨਸਾ ਵੱਲੋਂ ਅਰਜਨ ਨੇ ਸਭ ਤੋਂ ਜਿਆਦਾ 21 ਦੌੜਾਂ ਦਾ ਯੋਗਦਾਨ ਪਾਇਆ। ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਸੰਗਰੂਰ ਵਿੱਚਕਾਰ ਹੋਏ ਮੈਚ ਵਿੱਚ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਦੇ ਨੁਕਸਾਨ ‘ਤੇ 116 ਦੌੜਾਂ ਬਣਾਈਆਂ ਅਤੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਇਸ ਮੈਚ ਵਿੱਚ ਪੁਲਕਿਤ ਰਾਣਾ ਨੈ 34, ਜਪਸਿਦਕ ਨੇ 21 ਅਤੇ ਸ਼ਿਵਮ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਸੰਗਰੂਰ ਦੇ ਕਰਮਨਵੀਰ ਨੇ 3, ਗੁਨਵੀਰ ਤੇ ਚਿਰਾਗ ਨੇ 2–2 ਵਿਕਟਾਂ ਲਈਆਂ। ਇਸ ਮੌਕੇ ਹੈਡ ਮਾਸਟਰ ਜਸਵਿੰਦਰ ਸਿੰਘ, ਦਿਨੇਸ਼ ਕੁਮਾਰ, ਨੀਰਜ ਸ਼ਰਮਾ, ਬਲਜਿੰਦਰ ਸਿੰਘ, ਰਜਿੰਦਰ ਸਿੰਘ, ਇੰਦਰਜੀਤ ਸਿੰਘ, ਮਲਕੀਤ ਸਿੰਘ ਭੁੱਲਰ, ਮੱਲ ਸਿੰਘ, ਜਸਮੇਲ ਸਿੰਘ, ਦਲਜੀਤ ਸਿੰਘ, ਹਰਭਜਨ ਸਿੰਘ, ਵਿਕਾਸ ਗੋਇਲ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਰਾਜਿੰਦਰ ਸਿੰਘ, ਮਨਜਿੰਦਰ ਸਿੰਘ, ਰਮਨਦੀਪ ਸਿੰਘ, ਲਖਵੀਰ ਸਿੰਘ, ਹਰਜੀਤ ਸਿੰਘ, ਰੁਪਿੰਦਰ ਕੌਰ, ਪਰਵਿੰਦਰ ਕੌਰ, ਸਵਿਤਾ ਰਾਣੀ, ਹਰਮੇਲ ਸਿੰਘ, ਪਰਮਜੀਤ ਕੌਰ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗੁਰਚਰਨ ਸਿੰਘ ਬੇਦੀ ਸਮੇਤ ਵੱਖ–ਵੱਖ ਜਿਲ੍ਹਿਆਂ ਦੇ ਟੀਮ ਇੰਚਾਰਜ, ਕੋਚ, ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।

LEAVE A REPLY

Please enter your comment!
Please enter your name here