
ਬਠਿੰਡਾ (ਸਾਰਾ ਯਹਾਂ/ ਮੁੱਖ ਸੰਪਾਦਕ ) : 3 ਨਵੰਬਰਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਸਿੱਧੂ ਦੀ ਸਰਪ੍ਰਸਤੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੇਠ 66 ਵੀਆ ਜ਼ਿਲ੍ਹਾ ਸਕੂਲ ਸਰਦ ਰੁੱਤ ਖੇਡਾਂ (ਐਥਲੈਟਿਕਸ) ਦਾ ਅਗਾਜ਼ ਸਪੋਰਟਸ ਸਕੂਲ ਘੁੱਦਾ ਵਿਖੇ ਹੋਇਆ। ਇਹਨਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਬੀ.ਐਸ ਰਤਨ ਰਿਟਾਇਰ ਇਨਕਮ ਟੈਕਸ ਕਮਿਸ਼ਨਰ ਵਲੋਂ ਕੀਤਾ ਗਿਆ।ਇਸ ਮੋਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡਾਂ ਖੇਡਣ ਨਾਲ ਵਿਦਿਆਰਥੀਆਂ ਦਾ ਜੀਵਨ ਅਨੁਸ਼ਾਸਨ ਵਾਲਾ ਬਣਦਾ ਹੈ ਅਤੇ ਅਨੁਸ਼ਾਸਨ ਵਿਚ ਰਹਿਣ ਵਾਲੇ ਵਿਦਿਆਰਥੀ ਹਮੇਸ਼ਾ ਜੀਵਨ ਵਿਚ ਕਾਮਯਾਬ ਹੁੰਦੇ ਹਨ।ਵਿਦਿਆਰਥੀਆਂ ਨੂੰ ਸ਼ਾਨਦਾਰ ਖੇਡ ਭਾਵਨਾ ਨਾਲ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਮੈਡਲ ਜਿੱਤਣ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਭੇਟ ਕੀਤੀਆਂ ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਅੰਡਰ 14 ਲੜਕੇ ਗੋਲੇ ਵਿੱਚ ਨਿਹਾਲ ਸਿੰਘ ਭਗਤਾਂ ਜੋਨ ਨੇ ਪਹਿਲਾਂ, ਸੋਨੂੰ ਮੌੜ ਜੋਨ ਨੇ ਦੂਜਾ, ਡਿਸਕਸ ਥਰੋਅਰ ਅੰਡਰ 17 ਕੁੜੀਆਂ ਵਿੱਚ ਸਤਵੀਰ ਕੌਰ ਬਠਿੰਡਾ 1 ਨੇ ਪਹਿਲਾਂ,ਜੈ ਸ਼੍ਰੀ ਬਠਿੰਡਾ 2 ਨੇ ਦੂਜਾ, ਲੰਬੀ ਛਾਲ ਵਿੱਚ ਅੰਡਰ 19 ਕੁੜੀਆ ਵਿੱਚ ਸੁਖਪ੍ਰੀਤ ਕੌਰ ਭਗਤਾਂ ਨੇ ਪਹਿਲਾਂ, ਸੁਮਨਦੀਪ ਕੌਰ ਭਗਤਾਂ ਨੇ ਦੂਜਾ,ਅੰਡਰ 17 ਕੁੜੀਆਂ ਵਿੱਚ ਗਗਨਦੀਪ ਕੌਰ ਮੰਡੀ ਕਲਾਂ ਨੇ ਪਹਿਲਾਂ,ਰੁਕਮਨਜੀਤ ਕੌਰ ਭਗਤਾਂ ਨੇ ਦੂਜਾ, ਅੰਡਰ 17 ਲੜਕੇ ਹਾਈ ਜੰਪ ਸਹਿਜੋਤ ਸਿੰਘ ਬਠਿੰਡਾ 1 ਨੇ ਪਹਿਲਾਂ, ਬੀਰਦਵਿੰਦਰ ਸਿੰਘ ਮੰਡੀ ਫੂਲ ਨੇ ਦੂਜਾ,1500 ਮੀਟਰ ਅੰਡਰ 17 ਮੁੰਡੇ ਵਿੱਚ ਜਸ਼ਨਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਅਰਸ਼ਦੀਪ ਸਿੰਘ ਬਠਿੰਡਾ 2 ਨੇ ਦੂਜਾ,ਅੰਡਰ 19 ਵਿੱਚ ਆਸ਼ੂ ਬਠਿੰਡਾ ਨੇ ਪਹਿਲਾਂ, ਦਿਲਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਦੂਜਾ,ਅੰਡਰ 17 ਕੁੜੀਆਂ ਵਿੱਚ ਨੇਹਾ ਤਲਵੰਡੀ ਸਾਬੋ ਨੇ ਪਹਿਲਾਂ, ਗਗਨਦੀਪ ਕੌਰ ਮੰਡੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸੋਹਨ ਸਿੰਘ ਸੋਹਲ, ਪ੍ਰਿੰਸੀਪਲ ਰਾਜਿੰਦਰ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਗੁਰਦੀਪ ਸਿੰਘ,ਲੈਕਚਰਾਰ ਨਾਜ਼ਰ ਸਿੰਘ ਸਕੱਤਰ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ, ਵਰਿੰਦਰ ਸਿੰਘ, ਗੁਰਿੰਦਰ ਸਿੰਘ (ਬੀ.ਐਮ ਖੇਡਾਂ) ਲੈਕਚਰਾਰ ਹਰਮੰਦਰ ਸਿੰਘ, ਭੁਪਿੰਦਰ ਸਿੰਘ ਤੱਗੜ, ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਸੁਖਜਿੰਦਰਪਾਲ ਸਿੰਘ, ਲੈਕਚਰਾਰ ਜਗਦੀਸ਼ ਕੁਮਾਰ ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਭਿੰਦਰਪਾਲ ਕੌਰ, ਹਰਬਿੰਦਰ ਸਿੰਘ ਨੀਟਾ, ਹਾਜ਼ਰ ਸਨ।
