*65-70 ਸਾਲਾਂ ਤੋਂ ਬਰਨਾਲਾ ਪਿੰਡ ਨੂੰ ਸਰਪੰਚੀ ਚੋਣਾਂ ਲਈ ਐਸ ਸੀ ਰਿਜ਼ਰਵੇਸ਼ਨ ਨਹੀਂ ਮਿਲੀ*

0
73

ਮਾਨਸਾ, 24 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਮਾਨਸਾ ਦੇ ਪਿੰਡ ਬਰਨਾਲਾ ਵਿਖੇ ਲਗਾਤਾਰ 65-70 ਸਾਲਾਂ ਤੋਂ ਐਸ ਸੀ ਰਿਜ਼ਰਵੇਸ਼ਨ ਨਹੀਂ ਮਿਲੀ ਅਤੇ ਪੰਚਾਇਤੀ ਚੋਣਾਂ ਵਿੱਚ ਸਰਪੰਚੀ ਉਮੀਦਵਾਰੀ ਲਈ ਜਰਨਲ ਕੈਟਾਗਰੀ ਦੇ ਉਮੀਦਵਾਰ ਹੀ ਚੋਣਾਂ ਲੜਦੇ ਆ ਰਹੇ ਹਨ। ਪਿੰਡ ਦੇ ਐਸ ਸੀ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਰੋਸ ਵਜੋਂ ਭਾਰੀ ਇਕੱਠ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਸਾਨੂੰ ਸਾਡੀ ਐਸ ਸੀ ਰਿਜ਼ਰਵੇਸ਼ਨ ਦਾ ਅਧਿਕਾਰ ਦਿੱਤਾ ਹੈ। ਪਰ ਇਸਦੇ ਬਾਵਜੂਦ ਵੀ ਲਗਾਤਾਰ 65-70 ਸਾਲਾਂ ਤੋਂ ਜਰਨਲ ਕੈਟਾਗਰੀ ਦੇ ਉਮੀਦਵਾਰ ਹੀ ਸਰਪੰਚੀ ਦੀ ਚੋਣ ਲੜਦੇ ਆ ਰਹੇ ਹਨ। ਜਦਕਿ ਐਸ.ਸੀ. ਭਾਈਚਾਰੇ ਦੀ ਨੌਜਵਾਨ ਪੀੜ੍ਹੀ ਕਾਫ਼ੀ ਪੜ੍ਹੀ-ਲਿਖੀ ਹੈ ਇਸਦੇ ਬਾਵਜੂਦ ਵੀ ਪਿੰਡ ਨੂੰ 70 ਸਾਲਾਂ ਤੋਂ ਐਸ ਸੀ ਰਿਜ਼ਰਵੇਸ਼ਨ ਨਹੀਂ ਮਿਲੀ ਜਦਕਿ ਸਵਿਧਾਨ ਮੁਤਾਬਕ ਸਾਡਾ ਹੱਕ ਮਾਰਿਆ ਜਾ ਰਿਹਾ ਹੈ ਜਿਸ ਦੀ ਵਿਰੋਧਤਾ ਪਿੰਡ ਵਾਸੀਆਂ ਨੇ ਕਈ ਵਾਰ ਕੀਤੀ ਪਰ ਕਿਸੇ ਪ੍ਰਸ਼ਾਸਨ ਨੇ ਸਾਡੀ ਨਹੀਂ ਸੁਣੀ। ਹੁਣ ਅਸੀਂ ਆਰ.ਟੀ.ਆਈ. ਰਾਹੀਂ ਸਾਰਾ ਰਿਕਾਰਡ ਕਡਵਾ ਲਿਆ ਹੈ।

ਐਸ ਸੀ ਭਾਈਚਾਰੇ ਵੱਲੋਂ ਵਿਧਾਇਕ ਡਾਕਟਰ ਵਿਜੈ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਲਿਖਤੀ ਰੂਪ ਵਿੱਚ ਆਪਣਾ ਮੰਗ ਪੱਤਰ ਦਿੱਤਾ। ਡਿਪਟੀ ਕਮਿਸ਼ਨਰ ਨੇ 7 ਦਿਨਾਂ ਵਿੱਚ ਇਸ ਸਬੰਧੀ ਰਿਪੋਰਟ ਮੰਗਵਾਉਣ ਲਈ ਪੰਚਾਇਤੀ ਅਫ਼ਸਰ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਅਸੀਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਮਾਨਸਾ ਹੀ ਨਹੀਂ ਸਾਰੇ ਪੰਜਾਬ ਵਿੱਚ ਪਿੰਡਾਂ ਨੂੰ ਬਣਦੀ ਰਿਜ਼ਰਵੇਸ਼ਨ ਦਿੱਤੀ ਜਾਵੇ। ਜੇਕਰ ਸਾਡੇ ਪਿੰਡ ਨੂੰ ਇਸ ਵਾਰ ਰਿਜ਼ਰਵੇਸ਼ਨ ਤਹਿਤ ਪੰਚਾਇਤੀ ਚੋਣਾਂ ਨਾ ਕਰਵਾਈਆਂ ਤਾਂ ਅਸੀਂ ਪੰਚਾਇਤੀ ਚੋਣਾਂ ਦੇ ਵਿਰੋਧ ਵਿੱਚ ਧਰਨੇ ਪ੍ਰਦਰਸ਼ਨ ਕਰਾਂਗੇ। ਅੰਤ ਵਿੱਚ ਆਲ ਇੰਡੀਆ ਰੰਘਰੇਟਾ ਦਲ ਦੇ ਆਗੂ ਗੁਰਪ੍ਰੀਤ ਮਾਨਸਾ ਨੇ ਕਿਹਾ ਕਿ ਸਾਨੂੰ ਸਾਡੇ ਹੱਕਾਂ ਲਈ ਭਾਈਚਾਰੇ ਨੂੰ ਇੱਕ ਹੋਣ ਦੀ ਲੋੜ ਹੈ ਜੇਕਰ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਣਾ ਹੈ ਤਾਂ ਸਾਨੂੰ ਸਾਡੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਇਕਠੇ ਹੋਣਾ ਪਵੇਗਾ। ਅਸੀਂ ਕਿਸੇ ਜਰਨਲ ਕੈਟਾਗਰੀ ਦੇ ਖਿਲਾਫ ਨਹੀਂ ਬੋਲਦੇ ਪਰ ਅਸੀਂ ਆਪਣੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਰੱਖਾਂਗੇ ਜੋ ਸਾਡਾ ਅਧਿਕਾਰ ਵੀ ਹੈ ਅਤੇ ਸਾਡਾ ਹੱਕ ਵੀ। ਅੰਤ ਵਿੱਚ ਹਰਜੀਤ ਸਿੰਘ ਮਾਸਟਰ, , ਹਰਦੀਪ ਸਿੰਘ, ਗੁਰਦੀਪ ਸਿੰਘ ਫ਼ੋਜੀ ਨੇ ਆਏ ਹੋਏ ਸਮੂਹ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਜਿਸ ਲਈ ਤੁਹਾਡੇ ਪੂਰਨ ਸਹਿਯੋਗ ਦੀ ਲੋੜ ਹੈ। ਇਸ ਮੌਕੇ ਤੇ ਗੋਰਖਾ ਸਿੰਘ, ਅੰਗਰੇਜ਼ ਸਿੰਘ, ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ ਟੈਲੀਕੋਮ, ਗੋਰਖਾ ਸਿੰਘ ਮੈਂਬਰ,  ਅੰਗਰੇਜ਼ ਸਿੰਘ, ਗੁਰਪ੍ਰੀਤ ਸਿੰਘ, ਸਿੰਕਦਰ ਸਿੰਘ ਚੇਅਰਮੈਨ, ਜੱਗਾ ਸਿੰਘ ਖ਼ਾਲਸਾ,  ਕੁਲਵੀਰ ਸਿੰਘ, ਜਗਤਾਰ ਸਿੰਘ ਮੈਂਬਰ, ਬੱਲਾ ਸਿੰਘ ਮੈਂਬਰ, ਸੇਵਕ ਸਿੰਘ ਮੈਂਬਰ, ਸੀਰਾ ਸਿੰਘ ਮੈਂਬਰ, ਡਾ. ਹਾਕਮ ਸਿੰਘ, ਭੋਲਾ ਸਿੰਘ ਭੁੱਲਰ, ਕਾਲਾ ਸਿੰਘ ਭੁੱਲਰ, ਅੰਮ੍ਰਿਤਪਾਲ ਸਿੰਘ ਪੰਲਬਰ ਅਤੇ ਕਪੂਰ ਸਿੰਘ ਮੈਂਬਰ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here