ਮਾਨਸਾ 16 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਇੱਕ ਕਾਰੋਬਾਰੀ ਨੂੰ ਛੇ ਲੱਖ ਰੁਪਏ ਵਾਪਸ ਕਰਕੇ ਇਮਾਨਦਾਰੀ ਨੂੰ ਜਿੰਦਾ ਰੱਖਿਆ ਉਹਨਾ ਦੱਸਿਆ ਕੇ ਇਹ ਰਕਮ ਉਸ ਦੇ ਪੰਜਾਬ ਐਡ ਸਿੰਧ ਬੈਕ ਦੇ ਖਾਤੇ ਵਿੱਚ ਕਿਸੇ ਕਾਰੋਬਾਰੀ ਵੱਲੋ ਗਲਤੀ ਨਾਲ ਟਰਾਸਫਰ ਕਰ ਦਿੱਤੀ ਗਈ ਸੀ ਕਿਸਾਨ ਆਗੂ ਨੇ ਆਪਣੇ ਖਾਤੇ ਵਿੱਚ ਰਕਮ ਜਮਾ ਹੋਣ ਦੀ ਜਾਣਕਾਰੀ ਬਰਾਚ ਮਨੇਜਰ ਨੂੰ ਦਿੱਤੀ ਅਤੇ ਕਿਹਾ ਕੇ ਇਹ ਪੈਸੇ ਉਹਨਾ ਦੇ ਨਹੀ ਹਨ ਤੇ ਕਿਸੇ ਤੋ ਗਲਤੀ ਨਾਲ ਮੇਰੇ ਖਾਤੇ ਵਿੱਚ ਪੈ ਗਏ ਬਾਅਦ ਵਿੱਚ ਜਦੋ ਰਾਸੀ ਜਮਾ ਕਰਵਾਉਣ ਵਾਲੇ ਕਾਰੋਬਾਰੀ ਨੂੰ ਭੁਲੇਖੇ ਨਾਲ ਜਮਾ ਹੋਈ ਰਾਸੀ ਬਾਰੇ ਜਾਣਕਾਰੀ ਮਿਲੀ ਤਾ ਉਸ ਨੇ ਵੀ ਬੈਕ ਦੇ ਬਰਾਚ ਮਨੇਜਰ ਨਾਲ ਸੰਪਰਕ ਕੀਤਾ ਅੱਜ ਕਾਰੋਬਾਰੀ ਵੱਲੋ ਜਗਸੀਰ ਸਿੰਘ ਜਵਾਹਰਕੇ ਨੂੰ ਫੋਨ ਤੇ ਦੱਸਿਆ ਕਿ ਮੇਰੇ ਵੱਲੋ ਤੁਹਾਡੇ ਖਾਤੇ ਚ ਗਲਤੀ ਨਾਲ ਛੇ ਲੱਖ ਰੁਪਏ ਪੈ ਗਏ ਹਨ ਤਾ ਕਿਸਾਨ ਆਗੂ ਵੱਲੋ ਬੈਕ ਵਿੱਚ ਆ ਕੇ ਚੈਕ ਰਾਹੀ ਛੇ ਲੱਖ ਰੁਪਏ ਵਾਪਸ ਕਰ ਦਿੱਤੇ ਗਏ ਤਾ ਬੈਕ ਮਨੇਜਰ ਵੱਲੋ ਜਗਸੀਰ ਸਿੰਘ ਜਵਾਹਰਕੇ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ