6 ਕਰੋੜ ਦੀ ਲਾਗਤ ਨਾਲ 30 ਬੈਡਾਂ ਦਾ ਜੱਚਾ ਬੱਚਾ ਕੇਂਦਰ ਦਾ ਰੱਖਿਆ ਨੀਹ ਪੱਥਰ

0
139

ਬੁਢਲਾਡਾ, 13 ਜੂਨ  (ਸਾਰਾ ਯਹਾ/ ਅਮਨ ਮਹਿਤਾ): ਕਰੋਨਾ ਮਹਾਮਾਰੀ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਮੇਂ ਸਿਰ ਕਰਫਿਊ ਅਤੇ ਲਾਕਡਾਊਨ ਦਾ ਫੈਸਲਾ ਲੈ ਕੇ ਪੰਜਾਬ ਦੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਇਹ ਸ਼ਬਦ ਅੱਜ ਇੱਥੇ ਜੱਚਾ ਬੱਚਾ 30 ਬੈਡਾਂ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਹੇ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਕਰੋਨਾ ਯੌਧਿਆ ਨੇ ਅਗਲੀ ਕਤਾਰ ਵਿੱਚ ਖੜ੍ਹੇ ਹੋ ਕੇ ਲੜਾਈ ਲੜੀ ਹੈ। ਉਨ੍ਹਾਂ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਦੇ ਫਤਿਹ ਮਿਸ਼ਨ ਨੂੰ ਮੁਕੰਮਲ ਕਰਨ ਲਈ ਕਰੋਨਾ ਇਤਿਆਤ ਵਜੋਂ ਹਦਾਇਤਾ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਫੈਲੀ ਮਹਾਮਾਰੀ ਦੌਰਾਨ ਹਸਪਤਾਲਾਂ ਵਿੱਚ ਲਾਸ਼ਾਂ ਦੇ ਕੋਲ ਹੀ ਕਰੋਨਾਂ ਮਰੀਜ ਇਲਾਜ ਕਰਵਾਉਣ ਲਈ ਮਜਬੂਰ ਹਨ ਅਤੇ ਰੌਜਾਨਾਂ ਸੈਕੜੇ ਲੋਕ ਦਿੱਲੀ ਤੋਂ ਆ ਕੇ ਪੰਜਾਬ ਵਿੱਚ ਇਲਾਜ ਕਰਵਾਉਣ ਲਈ ਕਾਹਲੇ ਹਨ। ਪੰਜਾਬ ਵਿੱਚ ਕਰੋਨਾ ਮਰੀਜਾਂ ਦੀ ਵੱਧਦੀ ਗਿਣਤੀ ਨੂੰ ਮੱਦੇਨਜਰ ਰੱਖਦਿਆਂ ਪੰਜਾਬ *ਓ ਮੁੜ ਤੋਂ ਲਾਕਡਾਊਣ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 500 ਤੋਂ 800 ਤੱਕ ਵਾਹਨ ਰੋਜ਼ਾਨਾ ਦਿੱਲੀ ਤੋਂ ਪੰਜਾਬ ਵਿੱਚ ਦਾਖਲ ਹੋ ਰਹੇ ਹਨ ਨੂੰ ਰੋਕਣ ਲਈ ਸ਼ਨੀਵਾਰ, ਐਤਵਾਰ ਅਤੇ ਬਾਕੀ ਸਰਕਾਰੀ ਛੁੱਟੀਆ ਕਾਰਨ ਲਾਕਡਾਊਣ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸH ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਾਹਵਧੂ ਸੋਚ ਸਦਕਾ ਸਿਹਤ ਵਿਭਾਗ ਨੇ ਕਰੋਨਾ ਦੇ ਖਿਲਾਫ ਜੰਗ ਨੂੰ ਲੜਿਆ ਹੈ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 25 ਦੇ ਕਰੀਬ ਜੱਚਾ ਬੱਚਾ ਹਸਪਤਾਲ ਮੁਕੰਮਲ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਕੁਝ ਦੇ ਉਦਘਾਟਨ ਬਾਕੀ ਹਨ ਜ਼ੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ। ਬੁਢਲਾਡਾ ਵਿੱਚ 6 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਜੱਚਾ ਬੱਚਾ ਹਸਪਤਾਲ ਜ਼ੋ ਸਾਰਿਆ ਸਹੂਲਤਾਂ ਨਾਲ ਲੈਸ ਹੋਵੇਗਾ ਇੱਕ ਸਾਲ ਦੇ ਸਮੇਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਤੇ ਜਿਲ੍ਹਾਂ ਕਾਂਗਰਸ ਕਮੇਟੀ ਦੀ ਪ੍ਰਧਾਨ ਡਾH ਮਨੋਜ਼ ਮੰਜੂ ਬਾਂਸਲ ਨੇ ਸਿਹਤ ਮੰਤਰੀ ਦਾ ਜਿਲ੍ਹੇ ਵਿੱਚ ਆਉਣ ਤੇ ਸਵਾਗਤ ਕੀਤਾ ਗਿਆ ਉੱਥੇ ਕਰੋਨਾਂ ਮਹਾਮਾਰੀ ਜੰਗ ਦੌਰਾਨ ਮਾਨਸਾ ਜਿਲ੍ਹੇ ਦੀ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਕੀਤੇ ਗਏ ਕਾਰਜਾਂ ਦੀ ਸਲਾਘਾ ਕੀਤੀ ਗਈ। ਇਸ ਕਰੋਨਾ ਮਹਾਮਾਰੀ ਦੀ ਜੰਗ ਦੌਰਾਨ ਪਹਿਲੀ ਕਤਾਰ ਵਿੱਚ ਖੜੇ ਹੋ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੜਾਈ ਲੜੀ। ਮੈਂ ਸਮੁੱਚੀ ਜਿਲ੍ਹਾ ਕਾਗਰਸ ਕਮੇਟੀ ਵੱਲੋਂ ਇਨ੍ਹਾਂ ਨੂੰ ਸੈਲਿਊਟ ਕਰਦੀ ਹਾਂ। ਇਸ ਮੋਕੇ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਵੀ ਹਲਕੇ ਦੀਆਂ ਸਿਹਤ ਸਹੂਲਤਾਂ ਸੰਬੰਧੀ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੋਕੇ ਤੇ ਸਿਵਲ ਸਰਜਨ ਮਾਨਸਾ ਲਾਲ ਚੰਦ ਠੁਕਰਾਲ ਨੇ ਜਿਲ੍ਹੇ ਦੀਆਂ ਸਮੱਸਿਆਵਾਂ ਅਤੇ ਪ੍ਰਾਪਤੀਆਂ ਸੰਬੰਧੀ ਜਾਣੂ ਕਰਵਾਇਆ। ਇਸ ਮੋਕੇ ਤੇ ਐਸ ਡੀ ਐਮ ਆਈ ਏ ਐਸ ਸਾਗਰ ਸੇਤੀਆ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਰਣਜੀਤ ਕੋਰ ਭੱਟੀ, ਡੀ ਐਸ ਪੀ ਜ਼ਸਪਿੰਦਰ ਸਿੰਘ, ਡਾH ਰਣਜੀਤ ਰਾਏ ਮਾਨਸਾ, ਹਰਬੰਸ ਸਿੰਘ ਖਿੱਪਲ, ਐਸ ਐਸ ਬੋਰਡ ਦੇ ਮੈਬਰ ਬਿਹਾਰੀ ਸਿੰਘ, ਖੇਮ ਸਿੰਘ ਜਟਾਣਾ, ਰਣਜੀਤ ਸਿੰਘ ਦੋਦੜਾ, ਰਾਜ ਕੁਮਾਰ, ਗੁਰਿੰਦਰ ਮੋਹਨ, ਤੀਰਥ ਸਿੰਘ, ਕਾਲਾ ਵਰਮਾ, ਲਵਲੀ ਬੋੜਾਵਾਲਿਆਂ, ਯੂਥ ਕਾਂਗਰਸ ਆਗੂ ਡਾH ਮਨਜੀਤ ਰਾਣਾ, ਡਾH ਹਰਦੀਪ ਸ਼ਰਮਾ, ਡਾH ਸ਼ਾਲਿਕਾ, ਡਾH ਮਨਪ੍ਰੀਤ ਕੋਰ, ਡਾH ਪਰਵੀਰ ਆਦਿ ਹਾਜ਼ਰ ਸਨ। ਮੰਤਰੀ ਦੀ ਸਮਾਗਮ *ਚੋ ਵਿਦਾਇਗੀ ਸਮੇਂ ਸ਼ੋਸ਼ਲ ਡਿਸਟੈਸ ਦੀਆਂ ਉੱਡੀਆ ਧੱਜੀਆ, ਮੰਤਰੀ ਦੀ ਕਾਰ ਆਸ ਪਾਸ ਲੋਕਾਂ ਨੇ ਕੰਮ ਧੰਦਿਆਂ ਲਈ ਘੇਰੀ: ਜੱਚਾ ਬੱਚਾ ਕੇਦਰ ਦੇ ਨੀਹ ਪੱਥਰ ਸਮਾਗਮ ਦੌਰਾਨ ਮੰਤਰੀ ਵੱਲੋਂ ਵਾਰ ਵਾਰ ਸਟੇਜ਼ ਤੋਂ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਡਿਸਟੈਸ ਅਤੇ ਮਾਸਕ ਦੀ ਪਾਲਣਾ ਸੰਬੰਧੀ ਬੇਨਤੀ ਕੀਤੀ ਜ਼ਾਦੀ ਰਹੀ ਪਰੰਤੂ ਇਸ ਦੌਰਾਨ ਪੁਲਿਸ ਅਤੇ ਐਸ ਡੀ ਐਮ ਬੁਢਲਾਡਾ ਵੱਲੋਂ ਵੀ ਲੋਕਾਂ ਨੂੰ ਬਿਨ੍ਹਾਂ ਮਾਸਕ ਅਤੇ ਡਿਸਟੈਸ ਸੰਬੰਧੀ ਕਿਹਾ ਜਾ ਰਿਹਾ ਸੀ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਜਿਵੇ ਹੀ ਮੰਤਰੀ ਕਾਰ ਵਿੱਚ ਬੈਠਣ ਲੱਗੇ ਤਾਂ ਲੋਕਾਂ ਨੇ ਡਿਸਟੈਸ ਦੀਆਂ ਧੱਜੀਆਂ ਉਡਾ ਦਿੱਤੀਆ। ਆਸ਼ਾ ਵਰਕਰਾਂ ਨੇ ਦਿੱਤਾ ਮੰਗ ਪੱਤਰ: ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਸੰਬੰਧੀ ਜਿਲ੍ਹਾਂ ਪ੍ਰਧਾਨ ਸੁਖਵਿੰਦਰ ਕੋਰ ਸੁੱਖੀ ਦੀ ਅਗਵਾਈ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਹਰਿਆਣਾ ਦੇ ਪੈਟਰਨ ਤੇ ਆਸ਼ਾ ਵਰਕਰਾਂ ਦੀ ਫੈਸੇਲਿਟੀ ਲਾਗੂ ਕੀਤੀ ਜਾਵੇ, ਸਰਵੇ ਲਈ ਸਮਾਰਟ ਫੋਨ ਦਿੱਤੇ ਜਾਣ, ਮਾਨਭੱਤਾ ਦਿੱਤਾ ਜਾਵੇ। ਇਸ ਮੌਕੇ ਤੇ ਜ਼ਸਮੇਲ ਕੋਰ, ਰਾਜਵਿੰਦਰ ਕੋਰ, ਹਰਸ਼ਰਨ ਕੋਰ, ਕਰਮਜੀਤ ਕੋਰ, ਕਿਰਨਜੀਤ ਕੋਰ, ਨਿਸ਼ਾ ਰਾਣੀ, ਜਤਿੰਦਰ ਕੋਰ, ਕਿਰਨਾ ਦੇਵੀ, ਨਿਰਮਲਾ ਦੇਵੀ, ਸੁਖਪਾਲ ਕੋਰ, ਵੀਰਾ ਰਾਣੀ, ਗੁਰਮੇਲ ਕੋਰ ਆਦਿ ਹਾਜ਼ਰ ਸਨ। ਮੰਤਰੀ ਨੇ ਆਸ਼ਾ ਵਰਕਰਾਂ ਨੂੰ ਮੰਗਾਂ ਪੂਰੀਆਂ ਕਰਨ ਸੰਬੰਧੀ ਭਰੋਸਾ ਦਿੱਤਾ ਗਿਆ। 

LEAVE A REPLY

Please enter your comment!
Please enter your name here