*55 ਸਾਲ ਦੇ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ, ਹਾਲਤ ਗੰਭੀਰ*

0
39

ਬਰੇਟਾ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ਦੇ ਇੱਕ ਵਿਅਕਤੀ ਵੱਲੋਂ ਕਿਸੇ ਗੱਲ ਤੋਂ ਘਰ
ਵਾਲਿਆਂ ਨਾਲ ਨਰਾਜ਼ਗੀ ਦੇ ਚੱਲਦਿਆਂ ਖੁਦ ਨੂੰ ਤੇਲ ਪਾ ਕੇ ਅੱਗ ਲਾਉਣ ਦਾ
ਸਮਾਚਾਰ ਮਿਲਿਆ ਹੈ । ਜਿਸ ਵਿਚ ਉਹ ਬੁਰੀ ਤਰ੍ਹਾਂ ਝੁਲਸ ਗਿਆ । ਇਸ ਸਬੰਧੀ
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਸਥਾਨਕ
ਸ਼ਹਿਰ ਦੇ ਦਿਆਲਪੁਰਾ ਰੋਡ ਤੇ ਕ੍ਰਿਸ਼ਨ ਸਿੰਘ 55 ਸਾਲਾ ਵਿਅਕਤੀ ਨੇ ਵੀਰਵਾਰ ਦੀ
ਦੁਪਿਹਰ ਤੋਂ ਬਾਅਦ ਆਪਣੇ ਹੀ ਘਰ ‘ਚ ਖੁਦ ਨੂੰ ਤੇਲ ਪਾ ਕੇ ਅੱਗ ਲਗਾ ਲਈ ।
ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਕ੍ਰਿਸ਼ਨ ਸਿੰਘ ਦੇ
ਇੱਕ ਲੜਕਾ ਤੇ ਤਿੰਨ ਲੜਕੀਆਂ ਸਨ । ਜਿਸ ਚੋਂ ਦੋ ਲੜਕੀਆਂ ਵਿਆਹੀਆਂ
ਹੋਈਆ ਸਨ ਜਦਕਿ ਤੀਸਰੀ ਲੜਕੀ ਦੀ ਬੀਤੇ ਦਿਨ ਵੀਰਵਾਰ ਨੂੰ ਸ਼ਾਦੀ ਸੀ । ਕ੍ਰਿਸ਼ਨ
ਸਿੰਘ ਘਰ ਵਾਲਿਆਂ ਨਾਲ ਇਸ ਗੱਲ ਨੂੰ ਕੇ ਨਰਾਜ਼ ਸੀ ਕਿ ਉਨ੍ਹਾਂ ਮੇਰੇ ਪੁੱਛੇ
ਬਗੈਰ ਇਹ ਰਿਸ਼ਤਾ ਕਰ ਦਿੱਤਾ । ਇਸੇ ਨਰਾਜ਼ਗੀ ਨੂੰ ਲੈ ਕੇ ਉਸਨੇ ਖੁਦ ਨੂੰ
ਅੱਗ ਲਗਾ ਲਈ । ਜਿਸਨੂੰ ਲੋਕਾਂ ਦੇ ਸਹਿਯੋਗ ਨਾਲ ਇਲਾਜ ਦੇ ਲਈ ਬੁਢਲਾਡਾ ਦੇ
ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਜਿੱਥੇ ਉਸਦੀ ਹਾਲਤ ਨੂੰ ਗੰਭੀਰ
ਦੇਖਦਿਆਂ ਡਾਕਟਰਾਂ ਵਲੋ ਉਸਨੂੰ ਮਾਨਸਾ ਰੈਫਰ ਕਰ ਦਿੱਤਾ ਗਿਆ। ਜਾਂਚ
ਅਧਿਕਾਰੀ ਨੇ ਦੱਸਿਆ ਕਿ ਡਾਕਟਰਾਂ ਦੇ ਦੱਸਣ ਅਨੁਸਾਰ ਕ੍ਰਿਸ਼ਨ ਸਿੰਘ ਦੀ ਹਾਲਤ
ਬਹੁਤ ਗੰਭੀਰ ਹੈ , ਜੋ 60 ਫੀਸਦੀ ਸੜ ਚੁੱਕਾ ਹੈ ।

LEAVE A REPLY

Please enter your comment!
Please enter your name here