*52 ਸਾਲ ਹੋਣ ‘ਤੇ ਵੀ ਆਪਣੇ ਆਪ ਨੂੰ ਜਵਾਨ ਕਹਿੰਦੇ ਨੇ ? ਸੀਐੱਮ ਭਗਵੰਤ ਮਾਨ ਦਾ ਰਾਹੁਲ ਗਾਂਧੀ ‘ਤੇ ਤੰਜ*

0
29

ਨਵੀਂ ਦਿੱਲੀ 11,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) – ਕਾਮੇਡੀਅਨ ਤੋਂ ਮੁੱਖ ਮੰਤਰੀ ਬਣੇ ਪੰਜਾਬ ਦੇ ਸੀਐੱਮ ਅਤੇ ‘ਆਪ’ ਆਗੂ ਭਗਵੰਤ ਮਾਨ ਅੱਜ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਗਏ ਹਨ। ਜਿੱਥੇ ਉਨ੍ਹਾਂ ਨੇ ਚੋਣ ਜਨਸਭਾ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਰਾਏ ਜ਼ਾਹਰ ਕੀਤੀ ਪਰ ਇਸ ਦੌਰਾਨ ਉਨ੍ਹਾਂ ਨੇ ਕੁਝ ਅਜਿਹਾ ਕਹਿ ਦਿੱਤਾ ਜੋ ਸੋਸ਼ਲ ਮੀਡੀਆ ਦੀ ਦੁਨੀਆ ‘ਚ ਕਾਫੀ ਤੇਜ਼ੀ ਨਾਲ ਵਇਰਲ ਹੋ ਰਿਹਾ ਹੈ। ਇਸ ‘ਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ। ਤੁਸੀਂ ਵੀ ਸੁਣੋੋ ਆਖਰ ਸੀਐੱਮ ਨੇ ਅਜਿਹਾ ਕੀ ਕਹਿ ਦਿੱਤਾ – 

ਭਗਵੰਤ ਮਾਨ ਨੇ ਅਸਿੱਧੇ ਤੌਰ ‘ਤੇ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ ਕਿ ਉਨ੍ਹਾਂ ਦੀ ਉਮਰ 52-53 ਦੇ ਕਰੀਬ ਹੋਵੇਗੀ ਅਤੇ ਲੋਕ ਉਨ੍ਹਾਂ ਨੂੰ ਨੌਜਵਾਨ ਨੇਤਾ ਕਹਿੰਦੇ ਹਨ। ਉਹਨਾਂ ਦਾ ਨਾਮ ਰਾਹੁਲ ਗਾਂਧੀ ਹੈ। ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਤੋਂ ਇਲਾਵਾ ਸਪਾ ਮੁਖੀ ਅਖਿਲੇਸ਼ ਯਾਦਵ ਮਜੀਠੀਆ ਦਾ ਨਾਂ ਲੈ ਕੇੇ ਕਿਹਾ ਕਿ ਇਹ ਲੋਕ ਅਜੇ ਜਵਾਨ ਹਨ । ਉਹਨਾਂ ਕਿਹਾ ਸਾਡੇ ਪਿਤਾ ਨੂੰ ਦੇਖ ਲਓ ਉਹ  50 ਸਾਲ ਦੀ ਉਮਰ ਦੇ ਹੁੰਦੇ ਹੀ ਆਪਣੇ ਆਪ ਨੂੰ ਬਜ਼ੁਰਗਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਲੈਂਦੇ ਹਨ। ਪਰ ਇਹਨਾਂ ਲੀਡਰਾਂ ਦੀ ਉਮਰ ਦੇਖੋ। ਇਹ ਵਧਣ ਦਾ ਨਾਂ ਨਹੀਂ ਲੈ ਰਹੇ ਰਹੀ ।

ਇਸ ਤੋਂ ਬਾਅਦ ਉਨ੍ਹਾਂ ਨੇ ਇਹ ਕਹਿ ਕੇ ਆਪਣਾ ਭਾਸ਼ਣ ਖਤਮ ਕੀਤਾ ਕਿ ਹੁਣ ਨੌਜਵਾਨਾਂ ਦਾ ਸਮਾਂ ਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਭਾਸ਼ਣ ਦੇ ਜਵਾਬ ‘ਚ ਲੋਕ ਖੂਬ ਹੱਸਦੇ ਨਜ਼ਰ ਆਏ। ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਦੱਸ ਦੇਈਏ ਕਿ ਸਾਲ ਦੇ ਅੰਤ ਵਿੱਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ‘ਚ ਪਾਰਟੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ । ਜਿਸ ਨੂੰ ਲੈ ਕੇ ਸੀਐੱਮ ਮਾਨ ਅਤੇ ਦਿੱਲੀ ਸੀਐੱਮ ਕੇਜਰੀਵਾਲ ਪੂਰੀ ਵਾਹ ਲਗਾ ਰਹੇ ਹਨ ਅਤੇ ਦੂਜੇ ਰਾਜਾਂ ‘ਚ ਵੀ ਆਪਣੀ ਧਾਕ ਜਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

LEAVE A REPLY

Please enter your comment!
Please enter your name here