
ਮਾਨਸਾ 04 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)ਯੂਨੀਅਨ. ਪੰਜਾਬ ਕਿਸਾਨ ਯੂਨੀਅਨ ਦੀ ਜਿਲਾ ਕਮੇਟੀ ਮੀਟਿੰਗ ਜਿਲਾ ਪਰਧਾਨ ਰਾਮਫਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਕੀਤੀ ਗਈ I ਸੂਬਾ ਆਗੂ ਰੁਲਦੂ ਸਿੰਘ ਮਾਨਸਾ ਤੇ ਗੋਰਾ ਸਿੰਘ ਭੈਣੀਬਾਘਾ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ I ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪਰਧਾਨ ਰਾਮਫਲ ਚੱਕ ਅਲੀਸੇਰ, ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਦੱਸਿਆ ਕਿ ਜੋਗਾ ਥਾਣੇ ਵਿਖੇ ਪਬਲਿਕ ਕੇਸ ਦੌਰਾਨ ਕਿਸਾਨ ਜਥੇਬੰਦੀ ਦੇ ਕੁਝ ਆਗੂ ਥਾਣਾ ਜੋਗਾ ਵਿਖੇ ਪਹੁੰਚੇ ਤਾਂ ਥਾਣੇ ਦੇ ਹੌਲਦਾਰ ਤਜਿੰਦਰ ਸਿੰਘ ਵੱਲੋਂ ਜੋਗੇ ਦੇ ਕਿਸਾਨ ਆਗੂ ਨਾਲ ਬਦਤਮੀਜ਼ੀ ਕੀਤੀ ਗਈ। ਇਸ ਸਬੰਧੀ ਥਾਣੇ ਦੇ ਵਿੱਚ ਐਪਲੀਕੇਸ਼ਨ ਦਿੱਤੀ ਗਈ ਸੀ ਅਤੇ ਮਸਲਾ ਐਸ. ਐਸ. ਪੀ ਦੇ ਧਿਆਨ ਵਿੱਚ ਵੀ ਕੀਤਾ ਗਿਆ ਸੀ ਕਿ ਹੌਲਦਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ, ਪਰੰਤੂ ਕਿਸਾਨ ਆਗੂ ਨੂੰ ਇਨਸਾਫ ਨਾਂ ਮਿਲਣ ਕਰਕੇ ਕੱਲ ਨੂੰ ਥਾਣੇ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ I ਇਸ ਸਮੇਂ ਗੁਰਜੰਟ ਸਿੰਘ ਮਾਨਸਾ,ਭੋਲਾ ਸਿੰਘ ਸਮਾਓ, ਅਮਰੀਕ ਸਿੰਘ ਬਲਾਕ ਪਰਧਾਨ ਝੁਨੀਰ,ਜਗਤਾਰ ਸਹਾਰਨਾ, ਗੁਰਤੇਜ ਸਿੰਘ ਵਰੇ,ਅਮੋਲਕ ਸਿੰਘ ਖੀਵਾ, ਸੁਖਚਰਨ ਦਾਨੇਵਾਲੀਆ,ਹਰਜਿੰਦਰ ਮਾਨਸਾਹੀਆ, ਕਰਨੈਲ ਮਾਨਸਾ,ਵਿੰਦਰ ਖੀਵਾ ਤੋਂ ਇਲਾਵਾ ਜਿਲੇ ਦੇ ਵਰਕਰ ਹਾਜਿਰ ਸਨ I.
