ਮਾਨਸਾ 17 ਜੁਲਾਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਮਾਤਾ ਮਾਇਸਰ ਖਾਨਾ ਪਦ ਯਾਤਰਾ ਮੰਡਲ ਮਾਨਸਾ ਵਲੋਂ 41ਵਾਂ ਅਖੰਡ ਜੋਤੀ ਸਥਾਪਨਾ ਦਿਵਸ ਸ਼੍ਰੀ ਮਾਤਾ ਮਾਇਸਰ ਖਾਨਾ ਮੰਦਰ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਇਹ ਸੰਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਅਮਰ ਗਰਗ ਪੀ ਪੀ ਨੇ ਦੱਸਿਆ ਕਿ 23 ਜੁਲਾਈ ਦਿਨ ਮੰਗਲਵਾਰ ਨੂੰ ਵਿਸ਼ਾਲ ਭੰਡਾਰਾ ਸ਼ਾਮ ਦੇ ਸੱਤ ਵਜੇ ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ ਵੱਲੋਂ ਕੀਤਾ ਜਾਵੇਗਾ ਜੋ ਕਿ ਬਾਂਸਲ ਪਰਿਵਾਰ ਵੱਲੋਂ ਲਗਾਇਆ ਜਾ ਰਿਹਾ ਹੈ ਜਦ ਕਿ ਜੋਤੀ ਪ੍ਰਚੰਡ ਐਡਵੋਕੇਟ ਜਿੰਮੀ ਸਿੰਗਲਾ ਤੇ ਨੀਸ ਸਿੰਗਲਾ,
ਨਵ ਗ੍ਰਹਿ ਪੂਜਨ ਹਰਭਗਵਾਨ ਸ਼ਰਮਾ ਤੇ ਪਰਿਵਾਰਕ ਮੈਂਬਰ,ਗਣੇਸ਼ ਪੂਜਨ ਅੱਗਰਵਾਲ ਸਭਾ ਦੇ ਮੀਤ ਪ੍ਰਧਾਨ ਰਜੇਸ਼ ਪੰਧੇਰ, ਲਕਸ਼ਮੀ ਪੂਜਨ ਗਿਆਨ ਚੰਦ ਤੇ ਯੂਕੇਸ ਸੋਨੂੰ, ਕੰਜਕਾਂ ਪੂਜਨ ਫਾਰਮਾਸਿਸਟ ਮੇਘ ਰਾਜ, ਸ਼ੰਕਰ ਪੂਜਨ ਜੀਵਨ ਕਾਸਲ, ਲੰਗਰ ਵੀਰ ਪੂਜਨ ਐਸ ਪੀ ਜਿੰਦਲ ਕਰਨਗੇ ਅਤੇ ਮਾਤਾ ਦਾ ਗੁਣਗਾਨ ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਗੀਤਾ ਭਵਨ,ਸ਼ਹਿਰ ਦੀਆਂ ਸਾਰੀਆਂ ਭਜਨ ਮੰਡਲੀਆਂ ਵਲੋਂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਭਜਨ ਸੰਧਿਆ ਮੌਕੇ ਮਾਤਾ ਦਾ ਗੁਣਗਾਨ ਕਰਨ ਲਈ ਨੂਰ ਕਮਲ ਐਂਡ ਪਾਰਟੀ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਮਾਈਸਰਖਾਨਾ ਵਿਖੇ ਜਾਣ ਲਈ ਮੁਫ਼ਤ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ 20 ਜੁਲਾਈ ਨੂੰ ਇਸ ਸਮਾਗਮ ਦੇ ਸੰਬੰਧ ਚ ਵਿਸ਼ਾਲ ਚੋਂਕੀ ਦਾ ਆਯੋਜਨ ਗੀਤਾ ਭਵਨ ਵਿਖੇ ਰਾਤੀ 8 ਵਜੇ ਕੀਤਾ ਗਿਆ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।