*40 ਸਾਲ ਹੋ ਗਏ ਖਾਲਿਸਤਾਨ ਦੇ ਨਾਂਅ ‘ਤੇ ਸਿਮਰਨਜੀਤ ਮਾਨ ਨੇ ਲੋਕਾਂ ਦੇ ਪੁੱਤ ਮਰਵਾਏ, ਬੰਦੀ ਸਿੰਘ ਨੇ ਦੱਸਿਆ, ਕਿਵੇਂ ਕਰਦੇ ਨੇ ਸਿੱਖਾਂ ਦੇ ਨਾਂਅ ‘ਤੇ ਪੈਸੇ ਇਕੱਠੇ ?*

0
80

19 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼) ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ‘ਤੇ ਪਹੁੰਚੇ ਗੁਰਦੀਪ ਖੇੜਾ ਨੇ ਕਿਹਾ- ਵਿਦੇਸ਼ਾਂ ‘ਚ ਬੈਠੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਰਫ ਬੰਦੀ ਸਿੱਖਾਂ ਦੇ ਨਾਂਅ ‘ਤੇ ਪੈਸੇ ਇਕੱਠੇ ਕਰ ਰਹੇ ਹਨ। ਬੰਦੀ ਸਿੱਖਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ। 
 ਬਾਬਾ ਬਕਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਇਕੱਠ ਕੀਤਾ ਜਿਸ ਵਿੱਚ ਲੀਡਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੇ ਬੰਦੀ ਸਿੰਘਾਂ ਦੇ ਨਾਂਅ ਉੱਤੇ ਪੈਸੇ ਇਕੱਠੇ ਕਰਨ ਵਾਲਿਆਂ ਦਾ ਭੇਤ ਖੋਲ੍ਹਿਆ।  ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ‘ਤੇ ਪਹੁੰਚੇ ਗੁਰਦੀਪ ਖੇੜਾ ਨੇ ਕਿਹਾ- ਵਿਦੇਸ਼ਾਂ ‘ਚ ਬੈਠੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਰਫ ਬੰਦੀ ਸਿੱਖਾਂ ਦੇ ਨਾਂਅ ‘ਤੇ ਪੈਸੇ ਇਕੱਠੇ ਕਰ ਰਹੇ ਹਨ। ਬੰਦੀ ਸਿੱਖਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ। 

ਇਸ ਮੌਕੇ ਗੁਰਦੀਪ ਸਿੰਘ ਖੇੜਾ ਨੇ ਅੰਮ੍ਰਿਤਪਾਲ ਸਿੰਘ ਦਾ ਨਾਂਅ ਲਏ ਬਿਨਾਂ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਉਹ ਕਹਿੰਦੇ ਸਨ ਕਿ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਖਾਲਿਸਤਾਨੀ ਹੀ ਹੈ, ਉਹ ਕਹਿੰਦੇ ਸੀ ਇਸ ਲਈ ਸਿਰ ਦੇਣਾ ਪਵੇਗਾ, ਪਰ ਹੁਣ ਜੇਲ੍ਹ ਚ ਗਏ ਨੂੰ ਡੇਢ ਸਾਲ ਹੀ ਹੋਇਆ ਤੇ ਰਿਹਾਈ ਲਈ ਚਿੱਠੀਆਂ ਵੀ ਲਿਖਣ ਲੱਗ ਗਏ ਹਨ। ਖਾਲਿਸਤਾਨ ਮੰਗਣ ਵਾਲੇ ਹੁਣ ਕੁਰਸੀ ਉੱਤੇ ਜਾ ਕੇ ਬੈਠ ਗਏ ਹਨ।ਗੁਰਦੀਪ ਸਿੰਘ ਨੇ ਕਿਹਾ ਕਿ ਜਦੋਂ ਕਿ ਜੇਲ੍ਹਾਂ ਵਿੱਚ ਬੈਠੇ ਬੰਦੀ ਸਿੱਖਾਂ ਨੇ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਅੱਜ ਤੱਕ ਰਿਹਾਈ ਦੀ ਮੰਗ ਨਹੀਂ ਕੀਤੀ। ਗੁਰਦੀਪ ਸਿੰਘ ਨੇ ਕਿਹਾ ਕਿ ਸਰਬੱਤ ਖਾਲਸਾ ਬੁਲਾਉਣ ਵਾਲੇ ਅਤੇ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਖਵਾਉਣ ਵਾਲੇ ਸਿੱਖਾਂ ਨੇ ਖਾਲਿਸਤਾਨ ਲਹਿਰ ਦੌਰਾਨ ਪੰਜਾਬ ਦੀ ਜਵਾਨੀ ਨੂੰ ਮਾਰਨ ਦਾ ਹੀ ਕੰਮ ਕੀਤਾ। ਅੱਜ ਉਹ ਆਪਣੇ ਆਪ ਨੂੰ ਪੰਥ ਦੇ ਸਮਰਥਕ ਕਹਿੰਦੇ ਹਨ। 

ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਦੇ ਨਾਂਅ ‘ਤੇ ਨੌਜਵਾਨ ਮਰਵਾਏ

ਬੰਦੀ ਸਿੰਘ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ 40 ਸਾਲ ਖਾਲਿਸਤਾਨ ਦੇ ਨਾਂਅ ਉੱਤੇ ਲੋਕਾਂ ਦੇ ਪੁੱਤ ਮਰਵਾਏ ਹਨ। ਹੁਣ ਜਦੋਂ ਮਾਨ ਜਿੱਤਿਆ ਸੀ ਤਾਂ ਉਸ ਨੇ ਕਿਹਾ ਕਿ ਦੀਪ ਸਿੱਧੂ ਤੇ ਮੂਸੇਵਾਲਾ ਦੀ ਕੁਰਬਾਨੀ ਨੇ ਉਸ ਨੂੰ ਜਿਤਾਇਆ ਹੈ। ਬੰਦੀ ਸਿੰਘ ਨੇ ਕਿਹਾ ਕਿ 40 ਸਾਲ ਹੋ ਗਏ ਮਾਨ ਨੇ ਖਾਲਿਸਤਾਨ ਦਾ ਨਾਅਰਾ ਲਾ ਕੇ ਲੋਕਾਂ ਦੇ ਪੁੱਤ ਮਰਵਾਏ ਹਨ। ਸਿਮਰਜੀਤ ਮਾਨ ਇੱਕ ਜਵਾਬ ਦੇਵੇ ਕਿ ਕਿਹੜਾ ਕਮਰਾ ਬਣਾ ਕੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਹੈ।

ਇਸ ਮੌਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਬੰਦੀ ਸਿੰਘ ਨੂੰ ਕੌਣ ਰਿਹਾਅ ਨਹੀਂ ਹੋਣ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਰੋਡੇ, ਬਲਜੀਤ ਸਿੰਘ ਦਾਦੂਵਾਲ, ਮਨਜਿੰਦਰ ਸਿੰਘ ਸਿਰਸਾ, ਇਕਬਾਲ ਸਿੰਘ ਲਾਲਪੁਰਾ ਅਜਿਹੇ ਨਾਮ ਹਨ ਜੋ ਬੰਦੀ ਸਿੱਖਾਂ ਨੂੰ ਰਿਹਾਅ ਹੋਣ ਤੋਂ ਰੋਕ ਰਹੇ ਹਨ।।

LEAVE A REPLY

Please enter your comment!
Please enter your name here