![](https://sarayaha.com/wp-content/uploads/2025/01/dragon.png)
ਬਰਨਾਲਾ, 11 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) : ਸਵ: ਮਾਸਟਰ ਨਿਰਮਲ ਸਿੰਘ ਨਿੰਮਾ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਵੱਲੋਂ ਕਰਵਾਇਆ ਗਿਆ 40ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਸਫਲਤਾ ਪੂਰਵਕ ਸੰਪੰਨ ਹੋ ਗਿਆ ਹੈ। ਸ਼ਹੀਦ ਭਗਤ ਸਿੰਘ ਸਟੇਡੀਅਮ ਪੱਕਾ ਬਾਗ ਧਨੌਲਾ ਮੰਡੀ ਵਿਖੇ ਕਰਵਾਏ ਗਏ ਇਸ ਟੂਰਨਾਮੈਂਟ ਦੌਰਾਨ ਇਲਾਕੇ ਦੀਆਂ ਰਾਜਨੀਤਿਕ, ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜਾਗਰ ਸਿੰਘ ਢਿੱਲੋਂ ਅਤੇ ਲਖਵੀਰ ਸਿੰਘ ਨਹਿਲ ਨੇ ਦੱਸਿਆ ਕਿ ਕਬੱਡੀ 42 ਕਿੱਲੋ ਵਿੱਚ ਭੂੰਦੜ ਤੇ ਢੈਪਈ, 52 ਕਿੱਲੋ ਵਿੱਚ ਧਨੌਲਾ ਤੇ ਗਿੱਦੜਵਿੰਡੀ, 65 ਕਿੱਲੋ ਵਿੱਚ ਪੈਰੋ ਤੇ ਲਾਲਬਾਈ, ਕਬੱਡੀ ਓਪਨ ਵਿੱਚ ਧਨੌਲਾ ਤੇ ਧੌਲਾ ਕੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਵਿੰਦਰ ਸਿੰਘ ਜੱਸੜਵਾਲੀਆ ਤੇ ਗੁਰਵਿੰਦਰ ਸਿੰਘ ਕੋਚ, ਬੌਕਸਰ ਨੇ ਦੱਸਿਆ ਕਿ ਬਾਸਕਟਬਾਲ ਵਿੱਚ ਲੁਧਿਆਣਾ ਅਕੈਡਮੀ ਨੇ ਪਹਿਲਾ ਤੇ ਏਸੀਐਸ ਆਰਮੀ ਦਿੱਲੀ ਨੇ ਦੂਜਾ ਸਥਾਨ ਹਾਸਲ ਕੀਤਾ। ਅਟੱਲ ਕੁਮਾਰ ਗੌੜ ਤੇ ਸੁਖਦੇਵ ਸਿੰਘ ਮਿੱਠੂ ਮਾਨ ਨੇ ਦੱਸਿਆ ਵਾਲੀਬਾਲ ਸ਼ਮੈਸ਼ਿੰਗ ਵਿੱਚ ਭੈਣੀ ਜੱਸਾ ਨੇ ਪਹਿਲਾ ਤੇ ਰੂੜੇਕੇ ਕਲਾਂ ਨੇ ਦੂਜ ਸਥਾਨ ਹਾਸਲ ਕੀਤਾ। ਗੁਰਮੇਲ ਸਿੰਘ ਸਾਬਕਾ ਏਈਓ ਤੇ ਗੁਰਮੇਲ ਸਿੰਘ ਨੀਟੂ ਨੇ ਦੱਸਿਆ ਕਿ ਫੁੱਟਬਾਲ ਵਿੱਚ ਭੱਠਲਾਂ ਨੇ ਪਹਿਲਾ ਤੇ ਧਨੌਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਕਮੇਟੀ ਵੱਲੋਂ ਸਹਿਯੋਗ ਦੇਣ ਲਈ ਗੁਰਦੁਆਰਾ ਰਾਮਸਰ ਸਾਹਿਬ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮੁੱਖ ਸਰਪ੍ਰਸਤ ਨਿਰਮਲ ਸਿੰਘ ਗਿੱਲ ਯੂਐਸਏ, ਭਗਵੰਤ ਸਿੰਘ ਪੰਧੇਰ ਪ੍ਰਧਾਨ, ਅਮਰੀਕ ਸਿੰਘ ਔਲਖ, ਬੂਟਾ ਕੰਗ, ਪਿਜੌਰ ਸਿੰਘ ਜੇਈ, ਸੁਖਰਾਜ ਸਿੰਘ ਪੰਧੇਰ, ਅਮਰਜੀਤ ਨੱਤ, ਸੁਰਜੀਤ ਸਿੰਘ ਸੀਤਾ, ਵਰਿੰਦਰ ਵਾਲੀਆ, ਪਿੰਟਾ ਵਾਲੀਆ, ਪ੍ਰਿੰਸਪਾਲ ਦਾਨਗੜ੍ਹੀਆ, ਸੇਵਾ ਸਿੰਘ ਰਾਜੀਆ, ਹਰਜੀਤ ਸਿੰਘ ਦੁਗਾਲ ਯੂਐਸਏ, ਸੁਖਦਰਨ ਸਿੰਘ ਰੂਪੀ ਯੂਐਸਏ, ਮਾਸਟਰ ਹਰਭਜਨ ਸਿੰਘ ਭਜੋ, ਮਾਸਟਰ ਕੈਲਾਸ਼ ਚੰਦ ਸਮੇਤ ਸਮੂਹ ਕਲੱਬ ਮੈਂਬਰ ਮੌਜੂਦ ਸਨ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)