*4 ਮਹੀਨੇ ਬਾਅਦ ਵੀ ਹੱਕੀ ਮੰਗਾਂ ਲਈ ਟਾਵਰ ‘ਤੇ ਡਟਿਆ ਸੁਰਿੰਦਰਪਾਲ ਗੁਰਦਾਸਪੁਰ*

0
17

ਪਟਿਆਲਾ 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਲਗਾਤਾਰ 4 ਮਹੀਨਿਆਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ ਅੱਜ 120ਵੇਂ ਦਿਨ ਵੀ ਟਾਵਰ ‘ਤੇ ਡਟਿਆ ਰਿਹਾ। ਭਲਕੇ 20 ਜੁਲਾਈ ਨੂੰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ ਹੋਵੇਗੀ।

ਇਸ ਮੌਕੇ ਮੌਜੂਦ ਅਧਿਆਪਕਾਂ ਨੇ ਕਿਹਾ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਅਸਲ ਮੁੱਦੇ ਕਿਸਾਨੀ, ਬੇਰੁਜ਼ਗਾਰੀ, ਸਿੱਖਿਆ, ਸਿਹਤ ਸਹੂਲਤਾਂ ਤੇ ਨਸ਼ੇ ਤੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕਾਂਗਰਸ ਦਾ ਆਪਸੀ ਕਲੇਸ਼ ਡਰਾਮਾ ਕੀਤਾ ਜਾ ਰਿਹਾ ਹੈ। ਤਾਂ ਕਿ ਲੋਕਾਂ ਦੇ ਸਾਹਮਣੇ ਇਸ ਨੂੰ ਗੰਭੀਰ ਮਸਲੇ ਪੇਸ਼  ਕੀਤਾ ਜਾ ਸਕੇ ਤੇ ਪੰਜਾਬ ਦੇ ਅਸਲ ਮੁੱਦੇ ਛੁਪੇ ਰਹਿ ਸਕਣ।

ਅੱਜ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਹਮਾਇਤ ਲਈ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਤੇ ਡੈਮੋਕਰੈਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ, ਬਿਕਰਮਜੀਤ ਰਾਜਪੁਰਾ, ਗਗਨ ਰਾਣੂ, ਜਸਪਾਲ ਚੌਧਰੀ, ਹਰਿੰਦਰ ਪਟਿਆਲਾ ਤੇ ਐੱਸਸੀਬੀਸੀ ਅਧਿਆਪਕ ਯੂਨੀਅਨ ਦੇ ਪ੍ਰੇਮ ਮੌਲੀਵਾਲਾ ਤੇ ਵਿਕਰਮ ਅਲੂਣਾ ਪਹੁੰਚੇ ।

LEAVE A REPLY

Please enter your comment!
Please enter your name here