*4 ਜੁਲਾਈ ਤੋਂ 17 ਜੁਲਾਈ ਤੱਕ ਚੱਲੇਗੀ ਤੀਬਰ ਦਸਤ ਰੋਕੂ ਮੂਹਿਮ : ਸਿਵਲ ਸਰਜਨ*

0
17

ਮਾਨਸਾ, 04 ਜੁਲਾਈ- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਸਿਹਤ ਵਿਭਾਗ ਵੱਲੋਂ ਹਰ ਸਾਲ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾੰਂਦਾ ਹੈ,ਜਿਸ ਦਾ ਮੰਤਵ ਬਾਲ ਮੌਤ ਦਰ ਘਟਾਓਣਾ ਹੈ ,ਇਸ ਗੱਲ ਦਾ ਪ੍ਰਗਟਾਵਾ  ਡਾ ਜਸਵਿੰਦਰ ਸਿੰਘ ਸਿਵਲ ਸਰਜਨ ਮਾਨਸਾ ਨੇ ਕੀਤਾ ।ਓਨਾਂ ਦੱਸਿਆ ਕਿ ਗਰਮੀਆ ਦੇ ਮੌਸਮ ਅਤੇ ਸਾਫ ਸਫਾਈ ਦੀ ਘਾਟ ਕਾਰਨ ਵੱਡੇ ਵਿਅਕਤੀਆਂ ਅਤੇ ਖਾਸ ਕਰ ਛੋਟੇ ਬੱਚਿਆਂ ਨੂੰ ਓੁਲਟੀਆਂ ਅਤੇ ਦਸਤ ਲੱਗ ਜਾਂਦੇ ਹਨ। ਜੇਕਰ ਇਨਾਂ ਦਸਤਾਂ ਦਾ ਸਮੇਂ ਸਿਰ ਇਲਾਜ ਨ ਕੀਤਾ ਜਾਵੇ ,ਤਾਂ ਖਾਸ ਕਰਕੇ ਬੱਚਿਆਂ ਲਈ ਜਾਨਲੇਵਾ ਸਿੱਧ ਹੁੰਦੇ  ਹਨ। ਇਸ ਲਈ ਗਰਮੀਆਂ ਦੇ ਮੌਸਮ ਵਿੱਚ  ਸਾਫ਼ ਪਾਣੀ  ਪੀਦੇਂ ਰਹਿਣਾ ਚਾਹੀਦਾ ਹੈ ,ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ ਸਾਫ਼ ਕਰਨਾ ਚਾਹੀਦਾ ਹੈ । ਦਸਤ ਹੋਣ ਦੀ ਸੂਰਤ ਵਿੱਚ ਓ ਆਰ ਐਸ ਦਾ ਘੋਲ ਅਤੇ ਜਿੰਕ ਦੀਆਂ ਗੋਲੀਆਂ 14 ਦਿਨਾ ਤੱਕ ਡਾਕਟਰ ਦੀ ਸਲਾਹ ਨਾਲ ਪੀਂਦੇ ਰਹਿਣਾ ਚਾਹੀਦਾ ਹੈ , ਤਾਂ ਕਿ ਸਰੀਰ ਵਿੱਚ ਖਣਿਜ ਪਦਾਰਥਾਂ ਦੀ ਕਮੀ ਨ ਹੋ ਸਕੇ ।ਓੁਨਾਂ ਦੱਸਿਆ ਕਿ ਓ ਆਰ ਐਸ ਘਰ ਵਿਖੇ ਵੀ ਤਿਆਰ ਕੀਤਾ ਜਾਂ ਸਕਦਾ ਹੈ ।ਜਿਲ੍ਹਾ ਟੀਕਾਕਰਣ ਅਫਸਰ ਡਾ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਘਟਾਓਣ ਦੇ ਮੰਤਵ ਨਾਲ ਜਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਓ ਆਰ ਐਸ/ਜਿੰਕ ਕਾਰਨਰ ਬਣਾ ਕੇ ਇਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ । ਸਿਹਤ  ਵਿਭਾਗ ਦੀਆਂ ਆਸ਼ਾ ਦੁਆਰਾ ਘਰ ਘਰ ਜਾ ਕੇ ਸਰਵੇ ਕਰਣਗੀਆਂ ਅਤੇ ਓ ਆਰ ਐਸ  ਪੈਕਟ ਵੱੰਡਣਗੀਆਂ ਜਿਨਾਂ ਦੇ ਘਰ ਛੋਟੇ ਬੱਚੇ ਹਨ। ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦੇਣਗੀਆਂ। ਇਸ ਪੰਦਰਵਾੜੇ ਦੌਰਾਣ ਆਰ ਬੀ ਐਸ ਕੇ ਦੀਆਂ ਟੀਮਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ  ਵੱਲੋਂ ਸਕੂਲਾਂ ਵਿੱਚ ਬੱਚਿਆਂ ਨੁੰ ਹੱਥ ਸਾਫ ਕਰਨ ਸਬੰਧੀ  ਜਾਣੂ ਕਰਵਾਉਣਗੀਆਂ ।

LEAVE A REPLY

Please enter your comment!
Please enter your name here