ਬੁਢਲਾਡਾ 17 ਫਰਵਰੀ(ਸਾਰਾ ਯਹਾਂ/ਅਮਨ ਮਹਿਤਾ)ਸਥਾਨਕ ਸਿਟੀ ਪੁਲਿਸ ਵੱਲੋਂ ਦੌਰਾਨੇ ਗਸ਼ਤ ਇੱਕ ਵਿਅਕਤੀ ਤੋਂ ਹੀਰੋਇਨ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਐਸ.ਐਚ.ਓ. ਸਿਟੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੌਰਾਨੇ ਗਸ਼ਤ ਬਾਹੱਦ ਕੁਲਾਣਾ ਰੋਡ ਤੇ ਸ਼ੱਕੀ ਵਿਅਕਤੀ ਦੀ ਤੈਲਾਸ਼ੀ ਲਈ ਤਾਂ ਉਸ ਪਾਸੋ 4 ਗ੍ਰਾਮ ਹੀਰੋਇਨ ਬਰਾਮਦ ਕੀਤੀ। ਵਿਅਕਤੀ ਦੀ ਸ਼ਨਾਖਤ ਮਨੀ ਰਾਮ ਪੁੱਤਰ ਪੱਪੂ ਰਾਮ ਵਾਸੀ ਵਾਰਡ ਨੰ. 11 ਬੁਢਲਾਡਾ ਵਜੋ ਹੋਈ। ਜਿਸ ਦੇ ਖਿਲਾਫ ਐਨ.ਡੀ.ਪੀ.ਸੀ. ਐਕਟ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।