*378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ, ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ*

0
36

Kisan Andoalan End 09,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼):: ਸਰਕਾਰ ਤੋਂ ਸਾਰੀਆਂ ਮੰਗਾਂ ਮੰਨਵਾਉਣ ਮਗਰੋਂ ਆਖਰ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ। ਕਿਸਾਨ 11 ਦਸੰਬਰ ਨੂੰ ਵਾਪਸੀ ਕਰਨਗੇ। ਕੇਂਦਰ ਸਰਕਾਰ ਵੱਲੋਂ ਮਿਲੇ ਪ੍ਰਸਤਾਵ ’ਤੇ ਸਹਿਮਤੀ ਬਣਨ ਮਗਰੋਂ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਖ਼ਤਮ ਕਰ ਦਿੱਤਾ ਗਿਆ। ਯਾਨੀ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ। 

ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਅੰਤਿਮ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਖੇਤੀਬਾੜੀ ਸਕੱਤਰ ਦੇ ਦਸਤਖਤਾਂ ਹੇਠ ਮੰਗ ਪੱਤਰ ਦਿੱਤਾ ਗਿਆ।

378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ, ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ

ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਵੱਡੀ ਜਿੱਤ ਲੈ ਕੇ ਜਾ ਰਹੇ ਹਾਂ। ਇਹ ਮੋਰਚੇ ਦਾ ਅੰਤ ਨਹੀਂ ਸਗੋਂ ਅੱਗੇ ਦੀ ਲੜਾਈ ਲਈ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਅੰਦੋਲਨ ਦੌਰਾਨ ਮਦਦ ਕੀਤੀ, ਉਨ੍ਹਾਂ ਸਭਨਾ ਦਾ ਧੰਨਵਾਦ। ਡਾਕਟਰਾਂ, ਲੰਗਰ ਚਲਾਉਣ ਵਾਲਿਆਂ, ਪਰਵਾਸੀ ਭਾਰਤੀ ਭਰਾਵਾਂ ਸਣੇ ਸਭਨਾ ਦਾ ਸ਼ੁਕਰੀਆ। ਉਨ੍ਹਾਂ ਦਿੱਲੀ ਬਾਰਡਰ ਉਪਰ ਵੱਸੇ ਆਸ-ਪਾਸ ਲੋਕਾਂ ਦਾ ਵੀ ਧੰਨਵਾਦ ਕੀਤਾ। ਰਾਜੇਵਾਲ ਨੇ ਕਿਹਾ ਕਿ ਅੰਦੋਲਨ ਦੌਰਾਨ ਕਿਸਾਨਾਂ ਦਾ ਕੱਦ ਹੋਰ ਵਧਿਆ ਹੈ।

ਰਾਜੇਵਾਲ ਨੇ ਸਪਸ਼ਟ ਕੀਤਾ ਕਿ ਅੰਦਲੋਨ ਖਤਮ ਨਹੀਂ ਬਲਕਿ ਸਸਪੈਂਡ ਹੋਇਆ ਹੈ। ਕਿਸਾਨ ਮੋਰਚਾ ਹਰ ਮਹੀਨੇ ਮੀਟਿੰਗ ਕਰਿਆ ਕਰੇਗਾ। ਇਸ ਮੀਟਿੰਗ ਵਿੱਚ ਸਾਰੇ ਮੁੱਦਿਆਂ ਉੱਪਰ ਚਰਚਾ ਹੋਇਆ ਕਰੇਗੀ। ਪਹਿਲੀ ਮੀਟਿੰਗ 15 ਜਨਵਰੀ ਨੂੰ ਦਿੱਲੀ ਵਿਖੇ ਹੋਏਗੀ।

LEAVE A REPLY

Please enter your comment!
Please enter your name here