*37 ਦਿਨਾਂ ਬਾਅਦ ਮਿਲਿਆ ਰਣਜੀਤ ਸਾਗਰ ਝੀਲ ‘ਚ ਡਿੱਗਾ ਏਅਰ ਫੋਰਸ ਦਾ ਹੈਲੀਕੋਪਟਰ*

0
59

ਪਠਾਨਕੋਟ: ਏਅਰਫੋਰਸ ਦਾ ਹੈਲੀਕਾਪਟਰ ਜੋ 3 ਅਗਸਤ 2021 ਨੂੰ ਪਠਾਨਕੋਟ ਦੀ ਰਣਜੀਤ ਸਾਗਰ ਝੀਲ ਵਿਚ ਕਰੈਸ਼ ਹੋ ਕੇ ਡੁੱਬ ਗਿਆ ਸੀ ਦੇ ਮਲਬੇ ਨੂੰ ਅੱਜ ਬਾਹਰ ਕੱਢ ਲਿਆ ਗਿਆ ਹੈ।ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੀ ਝੀਲ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।ਜਿਨ੍ਹਾਂ ਵਿੱਚ ਇਹ ਮਲਬਾ ਦੇਖਿਆ ਜਾ ਸਕਦਾ ਹੈ।

ਇਸ ਹੈਲੀਕੋਪਟਰ ਨੂੰ ਲੱਬਣ ਲਈ ਏਅਰ ਫੋਰਸ ਵੱਲੋਂ ਰੈਸਕਿਉ ਆਪਰੇਸ਼ਨ ਪਿਛਲੇ 37 ਦਿਨਾਂ ਤੋ ਜਾਰੀ ਸੀ। ਜੋ ਅੱਜ ਮੁਕੰਮਲ ਹੋ ਗਿਆ ਹੈ। ਕਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਬਾਹਰ ਕੱਢਿਆ ਗਿਆ ਹੈ।3 ਅਗਸਤ 2021 ਨੂੰ ਏਅਰ ਫੋਰਸ ਦਾ ਇਹ ਜਹਾਜ਼ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਅਚਾਨਕ ਕਰੈਸ਼ ਹੋ ਗਿਆ ਸੀ। 

ਹੈਲੀਕਾਪਟਰ ਵਿੱਚ ਉਸ ਸਮੇਂ 2 ਪਾਇਲਟ ਸਵਾਰ ਸਨ । ਕਰੈਸ਼ ਹੋਣ ਤੋਂ ਬਾਅਦ ਦੋਨੋਂ ਹੀ ਪਾਇਲਟ ਲਾਪਤਾ ਸਨ। ਕੁਝ ਦਿਨਾਂ ਬਾਅਦ 16 ਅਗਸਤ 2021 ਨੂੰ ਪਾਇਲਟ ਏ ਐਸ ਬਾਠ ਦੀ ਲਾਸ਼ ਨੂੰ ਸਰਚ ਆਪਰੇਸ਼ ਦੌਰਾਨ ਝੀਲ ਚੋਂ ਕੱਢਿਆ ਗਿਆ ਸੀ। 

ਅੰਮ੍ਰਿਤਸਰ ਦੇ ਰਹਿਣ ਵਾਲੇ ਪਾਇਲਟ ਲੈਫਟੀਨੈਂਟ ਕਰਨਲ ਏ ਐਸ ਬਾਠ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਜਦਕਿ ਦੂਜੇ ਪਾਇਲਟ ਕੈਪਟਨ ਜੈਯੰਤ ਜੋਸ਼ੀ ਦਾ ਅਜੇ ਤਕ ਕੁਝ ਵੀ ਪਤਾ ਨਹੀਂ ਲਗ ਸਕਿਆ ਹੈ।

LEAVE A REPLY

Please enter your comment!
Please enter your name here