ਚੰਡੀਗੜ, 14 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਕੋਵਿਡ -19 ਮਹਾਂਮਾਰੀ ਵਿਰੁੱਧ ਲੜਾਈ ਵਿਚ ਪੰਜਾਬ ਹੋਮ ਗਾਰਡਜ਼ (ਪੀ.ਐਚ.ਜੀ.) ਅਤੇ ਸਿਵਲ ਡਿਫੈਂਸ ਕਰਮਚਾਰੀਆਂ ਵੱਲੋਂ ਕਰੋਨਾ ਯੋਧਿਆਂ ਦੇ ਤੌਰ ਉਤੇ ਦਿੱਤੀਆਂ ਵਿਲੱਖਣ ਸੇਵਾਵਾਂ ਦੀ ਸ਼ਲਾਘਾ ਕਰਦਿਆ ਪੀ.ਐਚ.ਜੀ. ਅਤੇ ਸਿਵਲ ਡਿਫੈਂਸ (ਸੀ.ਡੀ.) ਵਿਭਾਗ ਨੇ 31 ਪੀ.ਐਚ.ਜੀ., 23 ਵਾਲੰਟੀਅਰਾਂ ਅਤੇ 25 ਸੀ.ਡੀ. ਨੂੰ ਨਵੇਂ ਸਥਾਪਤ ਕੀਤੇ ਡੀਜੀ ਹੋਮ ਗਾਰਡਜ਼ ਕੋਮੈਂਡੇਸ਼ਨ (ਤਾਰੀਫ) ਡਿਸਕ ਅਤੇ ਡਾਇਰੈਕਟਰ ਸਿਵਲ ਡਿਫੈਂਸ ਕੋਮੈਂਡੇਸ਼ਨ ਰੋਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐਚ.ਜੀ. ਅਤੇ ਸੀ.ਡੀ. ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 31 ਪੀ.ਐਚ.ਜੀਜ਼ ਵਿਚ 3 ਜ਼ਿਲਾ ਕਮਾਂਡਰਾਂ ਸੋਹਣ ਸਿੰਘ, ਕਮਲਪ੍ਰੀਤ ਸਿੰਘ, ਰਾਜ ਸਿੰਘ ਧਾਲੀਵਾਲ ਅਤੇ 5 ਗੈਰ-ਗਜ਼ਟਿਡ ਅਧਿਕਾਰੀਆਂ ਕੰਪਨੀ ਕਮਾਂਡਰਾਂ ਸੁਖਬੀਰ ਸਿੰਘ ਅਤੇ ਪ੍ਰਕਾਸ਼ ਸਿੰਘ, ਪਲਟੂਨ ਕਮਾਂਡਰ ਗੁਰਸੇਵਕ ਸਿੰਘ, ਜਸਵਿੰਦਰ ਸਿੰਘ ਅਤੇ ਨਿਰਮਲ ਸਿੰਘ ਨੂੰ ਕੋਵਿਡ-19 ਵਿਰੁੱਧ ਲੜਾਈ ਵਿਚ ਮਿਸਾਲੀ ਭੂਮਿਕਾ ਨਿਭਾਉਣ ਲਈ ਡੀਜੀ ਹੋਮ ਗਾਰਡਜ਼ ਤਾਰੀਫ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸੇ ਤਰਾਂ 23 ਵਲੰਟੀਅਰ ਅਜੀਤ ਸਿੰਘ, ਕਿ੍ਰਸ਼ਨ ਕੁਮਾਰ, ਚਰਨਜੀਤ ਸਿੰਘ, ਸੁਰਜੀਤ ਸਿੰਘ, ਨਛੱਤਰ ਸਿੰਘ, ਖੁਸ਼ਪ੍ਰੀਤ ਸਿੰਘ, ਪ੍ਰਦੀਪ ਕੁਮਾਰ ਗੌਤਮ, ਸ਼ਾਮ ਸੁੰਦਰ, ਜਸਵੰਤ ਸਿੰਘ, ਕਰਨੈਲ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਰੇਸ਼ਮ ਲਾਲ, ਰਣਜੀਤ ਸਿੰਘ, ਜੌਹਨ ਮਸੀਹ, ਰਛਪਾਲ ਸਿੰਘ, ਮਨਜਿੰਦਰ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਅਸ਼ਵਨੀ ਕੁਮਾਰ ਅਤੇ ਸੁਰਿੰਦਰ ਕੁਮਾਰ ਨੂੰ ਵੀ ਕਮਾਲ ਦੀਆਂ ਸੇਵਾਵਾਂ ਨਿਭਾਉਣ ਬਦਲੇ ਡੀਜੀ ਹੋਮ ਗਾਰਡਜ਼ ਤਾਰੀਫ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਿਵਲ ਡਿਫੈਂਸ ਵਿੱਚ ਕੁਲਦੀਪ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗੁਰਚਰਨ ਸਿੰਘ, ਰਾਜ ਕੁਮਾਰ ਕਸ਼ਯਪ, ਮਹਿੰਦਰ ਪਾਲ ਸੈਣੀ, ਭੁਪਿੰਦਰ ਸਿੰਘ, ਚਰਨਜੀਤ ਸਿੰਘ, ਪਰਮਜੀਤ ਕਪੂਰ, ਬੁੱਧ ਸਿੰਘ ਠਾਕੁਰ, ਸੁਧੀਰ ਸੂਦ, ਦਰਸ਼ਨ ਸਿੰਘ ਰਹਿਲ, ਸੁਦਰਸ਼ਨ ਕੁਮਾਰ ਖੰਨਾ, ਸੁਰਜੀਤ ਸਿੰਘ, ਪਿ੍ਰਤਪਾਲ ਸਿੰਘ ਨਾਟੀ, ਮਨਜੀਤ ਸਿੰਘ, ਹਰਜਿੰਦਰ ਸਿੰਘ, ਅਭਿਸ਼ੇਕ ਜੋਸ਼, ਪਰਮੋਧ ਸ਼ਰਮਾ, ਰਾਕੇਸ਼ ਕੁਮਾਰ, ਰਮੇਸ਼ ਕੁਮਾਰ, ਜਸਮਿੰਦਰਜੀਤ ਸਿੰਘ, ਇੰਦਰਜੀਤ ਖੁਰਾਣਾ ਅਤੇ ਰਾਜੇਸ਼ ਭਨੋਟ ਨੂੰ ਰਾਜ ਵਿਚ ਕੋਵਿਡ ਮਹਾਂਮਾਰੀ ਵਿਰੁੱਧ ਲੜਾਈ ਵਿਚ ਮਿਸਾਲੀ ਪ੍ਰਦਰਸ਼ਨ ਕਰਨ ਲਈ ਡਾਇਰੈਕਟਰ, ਸਿਵਲ ਡਿਫੈਂਸ ਪ੍ਰਸੰਸਾ ਰੋਲ ਨਾਲ ਨਿਵਾਜਿਆ ਗਿਆ ਹੈ
—————–