ਮਾਨਸਾ 6 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):
31 ਅਗਸਤ ਨੂੰ ਡੇਰਾ ਮਲੂਕਾ ਵਿਖੇ ਹੋਣ ਵਾਲੇ ਰੱਖੜ ਪੁੰਨਿਆ ਦੇ ਸਮਾਗਮ ਵਿੱਚ ਮਾਨਸਾ ਤੋਂ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰਿਤਪਾਲ ਸਿੰਘ ਡਾਲੀ ਦੀ ਅਗਵਾਈ ਵਿੱਚ ਜੈਲਦਾਰ ਰਾਏ ਸਿੰਘ ਜੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਅਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚਣਗੇ। ਰੱਖੜ ਪੁੰਨਿਆ ਦਾ ਇਹ ਸਮਾਗਮ ਹਰ ਸਾਲ ਸ਼ਰਧਾ ਤੇ ਉਤਸ਼ਾਹ ਨਾਲ ਡੇਰਾ ਮਲੂਕਾ ਵਿਖੇ ਮਨਾਇਆ ਜਾਂਦਾ ਹੈ। ਜਿੱਥੇ ਦੇਸ਼-ਵਿਦੇਸ਼ ਦੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚਦੀ ਹੈ। ਜ਼ੈਲਦਾਰ ਰਾਏ ਸਿੰਘ ਜੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਡਾਲੀ ਨੇ ਦੱਸਿਆ ਕਿ ਇਸ ਸਮਾਗਮ ਨਾਲ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ। ਜਿਸ ਵਿੱਚ ਸੰਗਤ, ਉਤਸ਼ਾਹ ਨਾਲ ਹਿੱਸਾ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਤੋਂ ਟਰੱੱਸਟ ਦੇ ਮੈਂਬਰ ਅਤੇ ਉਸ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਲੋਕ 31 ਅਗਸਤ ਨੂੰ ਮਲੂਕਾ ਵਿਖੇ ਸ਼ਿਰਕਤ ਕਰਨਗੇ। ਜਿਸ ਦੀਆਂ ਤਿਆਰੀਆਂ ਹੁਣੇ ਤੋਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਨਸਾ ਤੋਂ ਇਹ ਸਮਾਗਮ ਟਰੱਸਟ ਵੱਲੋਂ ਆਯੋਜਿਤ ਕੀਤਾ ਜਾਵੇਗਾ ਅਤੇ ਸੰਗਤਾਂ ਤੋਂ ਇਸ ਵਾਸਤੇ ਕੋਈ ਵੀ ਉਗਰਾਹੀ ਆਦਿ ਨਹੀਂ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਟਰੱਸਟ ਨੇ ਗਊਆਂ ਦੀ ਸੇਵਾ-ਸੰਭਾਲ ਨੂੰ ਮੁੱਖ ਰੱਖਦਿਆਂ ਗਊਸ਼ਾਲਾ ਬਣਾਉਣ ਤੋਂ ਇਲਾਵਾ ਹੋਰ ਵੀ ਸਮਾਜ ਸੇਵਾ ਅਤੇ ਪੁੰਨ ਦੇ ਕਾਰਜ ਵਿੱਢਣ ਦੀ ਯੋਜਨਾ ਬਣਾਈ ਹੈ, ਜੋ ਲਗਾਤਾਰ ਗਤੀਸ਼ੀਲ ਹੈ ਅਤੇ ਪੜਾਅ ਦਰ ਪੜਾਅ ਇਹ ਕਾਰਜ ਅੱਗੇ ਵਧਦੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਿੱਚ ਸੰਗਤ ਅਤੇ ਆਮ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ।