
ਨਵੀਂ ਦਿੱਲੀ,09 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਵੱਧ ਰਹੇ ਪ੍ਰਦੂਸ਼ਣ (Pollution) ਕਾਰਨ ਅੱਧੀ ਰਾਤ ਤੋਂ 30 ਨਵੰਬਰ ਤੱਕ ਦਿੱਲੀ ਐਨਸੀਆਰ ਵਿੱਚ ਪਟਾਖੇ ਵੇਚਣ ਤੇ ਚਲਾਉਣ ‘ਤੇ ਪੂਰਨ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਕੇਜਰੀਵਾਲ ਸਰਕਾਰ (Kejriwal Government) ਨੇ ਸੂਬੇ ਵਿੱਚ ਪਟਾਖੇ ਵੇਚਣ ‘ਤੇ ਪਾਬੰਦੀ ਲਾਈ ਸੀ।
ਐਨਜੀਟੀ ਨੇ 18 ਸੂਬਿਆਂ ਨੂੰ ਭੇਜਿਆ ਨੋਟਿਸ:
ਦੱਸ ਦਈਏ ਕਿ ਐਨਜੀਟੀ ਨੇ ਦੇਸ਼ ਦੇ 18 ਸੂਬਿਆਂ ਨੂੰ ਪਟਾਖੇ ਚਲਾਉਣ ‘ਤੇ ਰੋਕ ਬਾਰੇ ਨੋਟਿਸ ਭੇਜ ਜਵਾਬ ਮੰਗਿਆ ਸੀ, ਜਿਸ ਵਿੱਚ ਖੁਦ ਅੱਧੇ ਸੂਬਿਆਂ ਨੇ ਪਟਾਖੇ ਚਲਾਉਣ ‘ਤੇ ਪਾਬੰਦੀ ਲਗਾਈ ਹੈ, ਪਰ ਉੱਤਰ ਪ੍ਰਦੇਸ਼ ਸਣੇ ਕਈ ਹੋਰ ਸੂਬਿਆਂ ਨੇ ਅਜੇ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ।
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਖ਼ਰਾਬ:
ਦਿੱਲੀ ਵਿਚ ਹਵਾ ਦੀ ਗੁਣਵੱਤਾ ਦਾ ਪੱਧਰ ਨਿਰੰਤਰ ਵਿਗੜਦਾ ਜਾ ਰਿਹਾ ਹੈ। ਏਕਿਊਆਈ ਜ਼ਿਆਦਾਤਰ ਖੇਤਰਾਂ ਵਿੱਚ 400 ਤੋਂ ਪਾਰ ਹੋ ਗਈ ਹੈ। ਸਵੇਰੇ ਸ਼ਾਮ ਜ਼ਿਆਦਾਤਰ ਖੇਤਰ ਵਿੱਚ ਸਮੋਗ ਹੁੰਦਾ ਹੈ। ਸਮੋਕਿੰਗ ਨਾ ਹੋਣ ਕਰਕੇ ਵਿਜ਼ੀਬਿਲਟੀ ‘ਚ ਵੀ ਕਮੀ ਨਹੀਂ ਹੋਈ।
