
ਨਵੀਂ ਦਿੱਲੀ 04,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਹਾਈ ਕਮਾਨ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਨੂੰ ਮਿਲਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸੀ।ਉਨ੍ਹਾਂ ਨਾਲ ਕਮੇਟੀ ਨੇ ਘੱਟੋ-ਘੱਟ 3 ਘੰਟੇ ਗਲਬਾਤ ਕੀਤੀ।ਇਸ ਗੱਲ ਦੀ ਪੁਸ਼ਟੀ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਨੇ ਕੀਤੀ।
ਰਾਵਤ ਨੇ ਕਿਹਾ ਕਿ “ਜੋ ਸਵਾਲ ਉੱਠੇ ਸੀ, ਜੋ-ਜੋ ਸਵਾਲ ਸਾਹਮਣੇ ਆਏ ਹਨ, ਸਰਕਾਰ ਦੀਆਂ ਜੋ ਚੁਣੌਤੀਆਂ ਹਨ ਉਨ੍ਹਾਂ ਸਾਰਿਆਂ ਤੇ ਮੁੱਖ ਮੰਤਰੀ ਨਾਲ ਗੱਲ ਕੀਤੀ ਗਈ।ਮੁੱਖ ਮੰਤਰੀ ਦਾ ਰੋਡ ਮੈਪ ਕੀ ਹੈ? ਉਹ ਇਨ੍ਹਾਂ ਚੁਣੌਤੀਆਂ ਦਾ ਕਿਵੇਂ ਸਾਹਮਣਾ ਕਰਨਗੇ? ਇਹ 2022 ਦੇ ਮਾਲ ਵਜੋਂ ਕਿਵੇਂ ਬਾਹਰ ਆਵੇਗਾ, ਉਹ ਸਾਰੀਆਂ ਚੀਜ਼ਾਂ ਹੋ ਗਈਆਂ ਹਨ।”
ਬੇਅਦਬੀ ਦੇ ਸਵਾਲ ਤੇ ਹਰੀਸ਼ ਰਾਵਤ ਨੇ ਕਿਹਾ ਕਿ, “ਜੋ ਲੋਕਾਂ ਦੀਆਂ ਭਾਵਨਾਵਾਂ ਹਨ ਮੈਂ ਉਨ੍ਹਾਂ ਨੂੰ ਸਮਝਦਾ ਹਾਂ।ਮੁੱਖ ਮੰਤਰੀ ਜੀ ਸਾਡੇ ਨਾਲੋਂ ਬੇਹਤਰ ਸਮਝਦੇ ਹਨ।ਅਸੀਂ ਮੁੱਖ ਮੰਤਰੀ ਸਾਹਮਣੇ ਇਹ ਗੱਲ ਰੱਖੀ। ਕੈਪਟਨ ਨੇ ਦੱਸਿਆ ਕਿ ਕੀ-ਕੀ ਕਦੱਮ ਚੁੱਕੇ ਹਨ।”
ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਹਾਈਕਮਾਨ ਵੱਲੋਂ ਬਣਾਈ ਤਿੰਨ ਮੈਂਬਰੀ ਮੀਟਿੰਗ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਕੈ\ਪਟਨ ਨੇ ਕਰੀਬ ਤਿੰਨ ਘੰਟੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਮਗਰੋਂ ਕੈਪਟਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਪਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਕੈਪਟਨ ਨੇ ਕਿਹਾ ਕਿ ਕਮੇਟੀ ਮੈਂਬਰਾਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਰੀਆਂ ਗੱਲਾਂ ਮੀਡੀਆ ਸਾਹਮਣੇ ਨਹੀਂ ਕੀਤੀਆਂ ਜਾਣਗੀਆਂ। ਅੱਜ ਸਵੇਰੇ 11 ਵਜੇ ਦੇ ਕੀਰਬ ਕੈਪਟਨ ਅਮਰਿੰਦਰ ਸਿੰਘ 15 ਜੀ. ਆਰਜੀ ਰੋਡ ਕਾਂਗਰਸ ਵਾਰ ਰੂਮ ਕਮੇਟੀ ਅੱਗੇ ਅਪਣਾ ਪੱਖ ਰੱਖਣ ਪਹੁੰਚੇ। ਜਿਸ ਤਰੀਕੇ ਨਾਲ ਕਾਂਗਰਸ ਦਾ ਆਪਸੀ ਕਲੇਸ਼ ਚੱਲ ਰਿਹਾ ਹੈ, ਉਸ ਦੇ ਅੱਜ ਖ਼ਤਮ ਹੋਣ ਦੀ ਉਮੀਦ ਹੈ।
ਖਾਸ ਗੱਲ਼ ਹੈ ਕਿ ਤਿੰਨ ਮੈਂਬਰੀ ਕਮੇਟੀ ਅੱਗੇ ਕੈਪਟਨ ਦੇ ਪੇਸ਼ ਹੋਣ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਸਾਂਸਦ ਕਮੇਟੀ ਕੋਲ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਬਾਗੀ ਧੜਾ ਕੈਪਟਨ ਖਿਲਾਫ ਇਸ ਮੌਕੇ ਨੂੰ ਕਿਸੇ ਵੀ ਤਰ੍ਹਾਂ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ।
