*3 ਅਕਤੂਬਰ ਨੂੰ ਮਾਨਸਾ ਕਚਹਿਰੀਆ ਵਿੱਚ ਕਾਲੇ ਝੰਡਿਆਂ ਨਾਲ ਕੀਤਾ ਜਾਵੇਗਾ ਪ੍ਰਦਰਸਨ*

0
69

ਮਾਨਸਾ 01 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮਾਨਸਾ ਦੁਨੀਆਂ ਦੀ ਸਭ ਤੋ ਵੱਡੀ ਜਮਹੂਰੀਅਤ ਵਿੱਚ ਫਿਰਕਾਪ੍ਰਸਤ ਤੇ ਫਾਸੀਵਾਦੀ ਮੋਦੀ ਸਰਕਾਰ ਨੇ ਸਾਜਿਸ਼ੀ ਢੰਗ ਨਾਲ ਕੀਤੇ ਲਖੀਮਪੁਰ ਖੀਰੀ ਕਾਡ ਦੇ ਦੋਸੀਆ ਨੂੰ ਮਿਸਾਲੀ ਸਜਾਵਾ ਦਵਾਉਣ ਤੇ ਪੀੜਤਾ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ ਜਾਰੀ ਰਹੇਗਾ ਤੇ ਆਉਣ ਵਾਲੀ 3 ਅਕਤੂਬਰ ਨੂੰ ਦੇਸ ਦੀਆਂ ਪ੍ਰਮੁੱਖ ਟਰੇਡ ਯੂਨੀਅਨਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਦੇਸ ਵਿਆਪੀ ਸੱਦੇ ਤੇ ਪੂਰੇ ਦੇਸ ਵਿਚ ਮੋਦੀ ਹਕੂਮਤ ਦੇ ਖਿਲਾਫ ਕਾਲੇ ਝੰਡਿਆ ਨਾਲ ਪ੍ਰਦਰਸਨ ਕੀਤੇ ਜਾਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰੈਸ ਬਿਆਨ ਰਾਹੀ ਪ੍ਰਗਟਾਵਾ ਕਰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਕ੍ਰਿਸਨ ਚੋਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਹਕੂਮਤ ਨੇ ਅਜੇ ਤੱਕ ਲਖੀਮਪੁਰ ਖੀਰੀ ਕਾਡ ਦੇ ਮੁੱਖ ਦੋਸੀ ਕੇਦਰੀ ਮੰਤਰੀ ਟੈਨੀ ਮਿਸਰਾ ਨੂੰ ਮੰਤਰੀ ਮੰਡਲ ਤੋ ਬਰਖਾਸਤ ਤੱਕ ਨਹੀ ਕੀਤੀ ਤੇ ਉਲਟਾ ਸਾਂਤਮਈ ਪ੍ਰਦਰਸਨ ਕਰ ਰਹੇ ਕਿਸਾਨਾ ਤੇ ਝੂਠੇ ਪੁਲਿਸ ਕੇਸ ਬਣਾ ਕੇ ਜੇਲਾਂ ਵਿੱਚ ਛੁੱਟ ਦਿੱਤਾ ।
ਆਗੂਆਂ ਨੇ ਕਿਹਾ ਕਿ 3 ਅਕਤੂਬਰ ਦਿਨ ਮੰਗਲਵਾਰ ਨੂੰ ਜਿਲ੍ਹਾ ਕਚਹਿਰੀਆਂ ਮਾਨਸਾ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋ ਕੀਤੇ ਜਾ ਰਹੇ ਪ੍ਰਦਰਸਨ ਵਿੱਚ ਪੰਜਾਬ ਖੇਤ ਮਜਦੂਰ ਸਭਾ ਤੇ ਏਟਕ ਵੱਲੋ ਭਰਵੀ ਸਮੂਲੀਅਤ ਕੀਤੀ ਜਾਵੇਗੀ ।
ਇਸ ਮੌਕੇ ਉਨ੍ਹਾ ਨਾਲ ਹੋਰਨਾ ਤੋ ਇਲਾਵਾ ਨਰੇਸ ਬੁਰਜਹਰੀ , ਸਾਥੀ ਕਰਨੈਲ ਭੀਖੀ , ਸੀਤਾਰਾਮ ਗੋਬਿੰਦਪੁਰਾ , ਰਤਨ ਭੋਲਾ , ਸੁਖਦੇਵ ਪੰਧੇਰ , ਸਾਧੂ ਸਿੰਘ ਰਾਮਾਨੰਦੀ , ਕਾਲਾ ਖਾਂ ਭੰਮੇ , ਕੇਵਲ ਸਿੰਘ ਸਮਾਉ , ਗੁਰਪਿਆਰ ਸਿੰਘ ਫੱਤਾ , ਬੂਟਾ ਸਿੰਘ ਖੀਵਾ , ਸੰਕਰ ਜਟਾਣਾਂ , ਨਿਰਮਲ ਸਿੰਘ ਬੱਪੀਆਣਾ , ਗੁਰਜਿੰਦਰ ਸਿੰਘ ਜੋਗਾ , ਦੇਸਰਾਜ ਕੋਟਧਰਮੂ , ਸੁਖਦੇਵ ਸਿੰਘ ਮਾਨਸਾ , ਬੂਟਾ ਸਿੰਘ ਬਾਜੇਵਾਲਾ ਆਦਿ ਆਗੂ ਵੀ ਹਾਜਰ ਸਨ ।
ਜਾਰੀ ਕਰਤਾ: ਐਡਵੋਕੇਟ ਕੁਲਵਿੰਦਰ ਉੱਡਤ

LEAVE A REPLY

Please enter your comment!
Please enter your name here