*3 ਅਕਤੂਬਰ ਨੂੰ ਈ.ਟੀ.ਟੀ ਅਧਿਆਪਕਾਂ ਹੋਣ ਵਾਲੀ ਪ੍ਰੀਖਿਆ ਵਿਚ ਜੇਕਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਤਬਦੀਲੀ ਕੀਤੀ ਗਈ ਤਾਂ ਬੇਰੁਜ਼ਗਾਰ ਅਧਿਆਪਕ ਉਤਰਨਗੇ ਸੜਕਾਂ ਤੇ ~ ਦੀਪ ਅਮਨ*

0
80

ਮਾਨਸਾ ,18 ਸੰਤਬਰ, ਸੁੱਕਰਵਾਰ (ਸਾਰਾ ਯਹਾਂ/ਬੀਰਬਲ ਧਾਲੀਵਾਲ  ) ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ 6635 ਈਟੀਟੀ ਅਧਿਆਪਕਾਂ ਦੀ ਭਰਤੀ ਲਈ 3 ਅਕਤੂਬਰ ਨੂੰ ਹੋ ਰਹੀ ਪ੍ਰੀਖਿਆ ਤੇ ਬੀ.ਐੱਡ ਉਮੀਦਵਾਰਾਂ ਵੱਲੋਂ ਲਗਾਤਾਰ ਈਟੀਟੀ ਦੀ ਭਰਤੀ ਵਿੱਚ ਲਗਾਏ ਜਾ ਰਹੇ ਲਗਾਤਾਰ ਕੋਰਟ ਕੇਸਾਂ ਦੇ ਮਸਲੇ ਨੂੰ ਲੈ ਲੈ ਕੇ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਮੀਟਿੰਗ ਅੱਜ ਮਾਨਸਾ, ਬੁਢਲਾਡਾ ,ਝੁਨੀਰ ,ਬਰੇਟਾ  ਵਿਖੇ  ਹੰਗਾਮੀ ਮੀਟਿੰਗ ਹੋਈ ।
ਇਸ ਮੌਕੇ ਮੌਜੂਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਆਗੂਆਂ  ਨੇ ਕਿਹਾ ਕਿ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਲਗਾਤਾਰ ਸਾਢੇ ਚਾਰ ਸਾਲ ਸੰਘਰਸ਼ ਕਰਨ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਕਰਨ ਤੋਂ ਬਾਅਦ 6635 ਈ.ਟੀ.ਟੀ. ਦੀਆਂ ਪੋਸਟਾਂ ਪ੍ਰਾਪਤ ਹੋਈਆਂ ਹਨ । ਪ੍ਰੰਤੂ ਕੁਝ ਸ਼ਰਾਰਤੀ ਤੱਤ ਈਟੀਟੀ ਅਧਿਆਪਕਾਂ ਦੀ ਭਰਤੀ ਨੂੰ ਪੂਰਾ ਨਹੀਂ ਹੋਣ ਦੇਣਾ ਚਾਹੁੰਦੇ । ਇਸ ਲਈ ਜੇਕਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਭਰਤੀ ਦੀ ਪ੍ਰੀਖਿਆ ਦੀ ਮਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਜਾਂ ਫੇਰ ਬੀਐਡ ੳੁਮੀਦਵਾਰ ਨੂੰ ਈਟੀਟੀ ਦੀ ਭਰਤੀ ਵਿਚ ਬਰਾਬਰ ਵਿਚਾਰਨ ਦਾ ਮੌਕਾ ਦਿੱਤਾ ਗਿਆ ਤਾਂ ਬੇਰੁਜ਼ਗਾਰ ਅਧਿਆਪਕ ਮੁੜ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ ਤੇ ਫਿਰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਗੁਪਤ ਐਕਸ਼ਨ ਐਕਸ਼ਨ ਕੀਤੇ ਜਾਣਗੇ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ । ਇਸ ਮੌਕੇ ਜਿਲ੍ਹਾ ਪ੍ਰਧਾਨ ਬੱਗਾ ਖੁਡਾਲ , ਦੀਪ ਅਮਨ ,ਮੰਗਲ ਮਾਨਸਾਂ,ਕੁਲਦੀਪ ਖੋਖਰ ,ਜੱਗਾ ਬੋਹਾ, ਗੁਰਸੰਗਤ ਬੁਢਲਾਡਾ ,ਦਾਨਿਸ ਭੱਟੀ,ਇਕਬਾਲ ਸਿੰਘ ,ਮਨਪ੍ਰੀਤ ਮਾਨਸਾ, ਰੂਬੀ ਮੰਦਰਾਂ ,ਰਮਨਦੀਪ ਬੱਪੀਆਣਾ ,ਗਗਨਦੀਪ ਕੌਰ, ਹਰਪ੍ਰੀਤ ਕੌਰ ,   ਸੁਰੇਸ਼ ਅੱਕਂਵਾਲੀ ,ਬੇਅੰਤ ਬੁਢਲਾਡਾ ਤੇ ਸਮੂਹ ਬੇਰੁਜਗਾਰ  ਹਾਜ਼ਰ ਸਨ।

LEAVE A REPLY

Please enter your comment!
Please enter your name here