*3 ਅਕਤੂਬਰ ਤੋਂ ਸ਼ੁਰੂ ਹੋਵੇਗਾ ਸ਼੍ਰੀ ਸੁਭਾਸ਼ ਡਰਾਮੈਟਿਕ ਕੱਲਬ ਦੀ ਸੁਨਿਹਰੀ ਸਟੇਜ਼ ਤੋਂ ਰਾਮ ਲੀਲਾ ਦਾ ਮੰਚਨ*

0
49

ਮਾਨਸਾ ਸਤੰਬਰ 30 (ਸਾਰਾ ਯਹਾਂ/ਜੋਨੀ ਜਿੰਦਲ) : ਸ਼੍ਰੀ ਸੁਭਾਸ਼ ਡਰਾਮੈਟਿਕ ਕੱਲਬ ਮਾਨਸਾ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਪਰਵੀਨ ਗੋਇਲ ਅਤੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਦੱਸਿਆ ਕਿ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਦਾ ਸ਼ੁੱਭ ਆਰੰਭ 3 ਅਕਤੂਬਰ 2021 ਤੋਂ ਵਿਧੀਵੱਤ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਲੱਬ ਦੇ ਮੈਂਬਰਾਂ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਵੇਗਾ।ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।  3 ਅਕਤੂਬਰ ਤੋਂ 16 ਅਕਤੂਬਰ ਤੱਕ ਹੋਣ ਵਾਲੇ ਸ਼੍ਰੀ ਰਾਮ ਲੀਲਾ ਦੇ ਮੰਚਨ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੀ ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲਿਆ ਨੇ ਦੱਸਿਆ ਕਿ ਕੱਲਬ ਦੇ ਡਾਇਰੈਕਟਰਜ਼ ਪ੍ਰਵੀਨ ਟੋਨੀ ਸ਼ਰਮਾ, ਕੇ.ਸੀ. ਸ਼ਰਮਾ, ਸੋਨੂੰ ਰੱਲਾ ਦੀ ਅਗਵਾਈ ਹੇਠ ਕਲੱਬ ਦੇ ਕਲਾਕਾਰਾਂ ਵੱਲੋਂ ਲਗਾਤਾਰ ਰਿਹਰਸਲਾਂ ਜਾਰੀ ਹਨ, ਤਾਂ ਜੋ ਸ਼੍ਰੀ ਰਾਮ ਲੀਲਾ ਜੀ ਨੂੰ ਦਰਸ਼ਕਾਂ ਸਾਹਮਣੇ ਪੂਰੀ ਸ਼ਰਧਾ ਨਾਲ ਪੇਸ਼ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸੰਗੀਤ ਨਿਰਦੇਸ਼ਕ ਸ਼੍ਰੀ ਸੇਵਕ ਸੰਦਲ ਦੀ ਅਗਵਾਈ ਵਿੱਚ ਬਹੁਤ ਹੀ ਬਿਹਤਰੀਨ ਸੰਗੀਤ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 3 ਅਕਤੂਬਰ ਨੂੰ ਸਰਵਨ ਕੁਮਾਰ ਤੇ ਰਾਵਨ ਵਰਦਾਨ, 4 ਅਕਤੂਬਰ ਨੂੰ ਰਾਵਨ ਨੰਦੀਗਣ ਤੇ ਰਾਮ ਜਨਮ, 5 ਅਕਤੂਬਰ ਨੂੰ ਅਹੱਲਿਆ ਉਧੱਾਰ ਤੇ ਸੀਤਾ ਜਨਮ, 6 ਅਕਤੂਬਰ ਨੂੰ ਸੀਤਾ ਸਵੰਬਰ ਅਤੇ 7 ਅਕਤੂਬਰ ਨੂੰ ਰਾਮ ਬਨਵਾਸ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 8 ਅਕਤੂਬਰ ਨੂੰ ਕਿੰਕੋਲਾ, 9 ਅਕਤੂਬਰ ਨੂੰ ਭਰਤ ਮਿਲਾਪ,10 ਅਕਤੂਬਰ ਨੂੰ ਸੀਤਾ ਹਰਨ, 12 ਅਕਤੂਬਰ ਨੂੰ ਬਾਲੀ ਵੱਧ, 13 ਅਕਤੂਬਰ ਨੂੰ ਲੰਕਾ ਦਹਿਨ, 14 ਅਕਤੂਬਰ ਲਛਮਣ ਸ਼ਕਤੀ ਅਤੇ 16 ਅਕਤੂਬਰ ਨੂੰ ਰਾਜ ਤਿਲਕ ਕੀਤਾ ਜਾਵੇਗਾ। 

NO COMMENTS