ਮਾਨਸਾ ,24-08-23(ਸਾਰਾ ਯਹਾਂ/ਬੀਰਬਲ ਧਾਲੀਵਾਲ):
ਡਾ:ਨਾਨਕ ਸਿੰਘ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ (ਗ਼ੲਰੋ ਠੋਲੲਰੳਨਚੲ) ਦੀ ਨੀਤੀ ਅਪਨਾਈ ਗਈ ਹੈ। ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ,ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਜੀ ਦੀ ਨਿਗਰਾਨੀ ਹੇਠ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ
ਨਸ਼ਿਆਂ ਵਿਰੁੱਧ ਵਿੱਢੀ ਇਸ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾਂ ਮਿਲੀ ਜਦੋਂ ਸ੍ਰੀ ਬਾਲ ਕ੍ਰਿਸਨ ਪੀ.ਪੀ.ਐਸ ਐਸ.ਪੀ(ਡੀ) ਮਾਨਸਾ, ਸ੍ਰੀ ਮਨਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ (ਸ:ਡ) ਬੁਢਲਾਡਾ ਦੀ ਨਿਗਰਾਨੀ ਹੇਠ ਸ਼ੀ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਮਾਨਸਾ ਦੇ ਸ਼ੀ ਅਮਰੀਕ ਸਿੰਘ 157/ਮਾਨਸਾ,ਅਸ਼ੀ ਅਮਰੀਕ ਸਿੰਘ 31/ਮਾਨਸਾ,ਅਸ਼ੀ ਗੁਰਮੀਤ ਸਿੰਘ 1689/ਭਠੀ,ਹੋਲਦਾਰ ਸੁਰਿੰਦਰਪਾਲ ਸਿੰਘ 962/ਮਾਨਸਾ,ਸੀਨੀਅਰ ਸਿਪਾਹੀ ਅਮਰਜੀਤ ਸਿੰਘ 1265/ਮਾਨਸਾ,ਸੀਨੀਅਰ ਸਿਪਾਹੀ ਮਨਜੀਤ ਸਿੰਘ 1435/ਮਾਨਸਾ,ਸਿਪਾਹੀ ਰਮਨਦੀਪ ਸਿੰਘ 1589/ਮਾਨਸਾ,ਸਿਪਾਹੀ ਗੁਰਵਿੰਦਰ ਸਿੰਘ 587/ਮਾਨਸਾ ਅਤੇ ਫ੍ਹਘ ਬਿੰਦਰਪਾਲ ਸਿੰਘ 10801 ਪੁਲਿਸ ਪਾਰਟੀ ਵੱਲੋਂ ਬੁਢਲਾਡਾ-ਸੁਨਾਮ ਰੋਡ ਪਰ ਪਿੰਡ ਦੋਦੜਾ ਤੋਂ ਭਾਦੜਾ ਨੂੰ ਜਾਦੀ ਸੜਕ ਪਰ
ਦੋਦੜਾ ਭਾਦੜਾ ਦੀ ਹੱਦ ਦੇ ਨੇੜੇ ਬਾਹੱਦ ਪਿੰਡ ਦੋਦੜਾ ਪੋਲਟਰੀ ਫਾਰਮ ਪਾਸ ਨਾਕਾਬੰਦੀ ਕੀਤੀ ਹੋਈ ਸੀ ਤਾ ਇਸੇ ਦੌਰਾਨ ਇੱਕ ਆਈਸਰ ਕੈਂਟਰ ਰੰਗ ਲਾਲ ਨੰਬਰੀ ੰਫ-09-ਘਢ-2951 ਜਿਸ ਵਿੱਚ ਤਿੰਨ ਮੋਨੇ ਨੌਜਵਾਨ ਸਵਾਰ ਸਨ ਆਉਦਾ ਦਿਖਾਈ ਦਿੱਤਾ,ਜਿਸ ਪਰ ਕਾਲੇ ਰੰਗ ਦੀ ਤਰਪਾਲ ਪਾਈ ਹੋਈ ਅਤੇ ਰੱਸ ੇ ਨਾਲ ਬੰਨ੍ਹੀ ਹੋਈ ਸੀ।ਜਿਸਨੂੰ ਹੱਥ ਦੇ ਕਰ ਰੁਕਣ ਦਾ ਇਸਾਰਾ ਕੀਤਾ ਤਾਂ ਕੈਂਟਰ ਡਰਾਇਵਰ ਸਮੇਤ ਕੈਬਨ ਵਿੱਚ ਬੈਠੇ ਵਿਅਕਤੀ ਘਬਰਾ ਗਏ ਤੇ ਕੈਂਟਰ ਇੱਕਦਮ ਰੋਕ ਕੇ ਆਪੋ ਆਪਣੀਆਂ ਤਾਕੀਆ ਖੋਲ੍ਹ ਕੇ ਭੱਜਣ ਦੀ ਕੋਸਿਸ ਕਰਨ ਲੱਗੇ,ਜਿਨ੍ਹਾਂ ਨੂੰ ਪੁਲਿਸ ਪਾਰਟੀ ਦੇ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਤਿੰਨ ਨੌਜਵਾਨਾਂ ਦਾ ਵਾਰੋ-ਵਾਰੀ ਨਾਮ ਪਤਾ ਪੁੱਛਿਆ ਜਿੰਨ੍ਹਾਂ ਨੇ ਕ੍ਰਮਵਾਰ ਆਪਣਾ ਨਾਮ ਨਾਗੇਸ ਪੁੱਤਰ ਜਗਦੀਸ ਵਾਸੀ ਈਮਾ ਬੜੌਦੀਆ ਥਾਣਾ ਸਾਮੇਰ ਜਿਲ੍ਹਾ ਇੰਦੋਰ (ਮੱਧ-ਪ੍ਰਦੇਸ),ਵਿਨੋਦ ਪੁੱਤਰ ਗੋਵਰਧਨ ਪੁੱਤਰ ਗੰਗਾ ਰਾਮ ਵਾਸੀ ਲਖਣਖੇੜੀ ਥਾਣਾ ਸਾਮੇਰ ਜਿਲ੍ਹਾ ਇੰਦੌਰ (ਮੱਧ-ਪ੍ਰਦੇਸ) ਅਤੇ ਦਾਰਾ ਸਿੰਘ ਪੁੱਤਰ ਪ੍ਰਲਾਦ ਸਿੰਘ ਵਾਸੀ ਨਾਹਰ ਖੇੜਾ ਜਿਲ੍ਹਾ ਆਗਰਮਾਲਵਾ ਥਾਣਾ ਸੁਸਮੇਰ (ਮੱਧ-ਪ੍ਰਦੇਸ) ਦੱਸਿਆ ਜਿੰਨ੍ਹਾਂ ਦੇ ਕਬਜਾ ਵਿਚਲੇ ਆਈਸਰ ਕੈਂਟਰ ਨੰਬਰੀ ੰਫ-09- ਘਢ-2951 ਦੀ ਕਾਨੂੰਨ ਅਨੁਸਾਰ ਤਲਾਸੀ ਕਰਨ ਤੇ ਕੈਂਟਰ ਵਿੱਚੋਂ ਕੁੱਲ 145 ਗੱਟੇ ਪਲਾਸਟਿਕ ਰੰਗ ਕਾਲਾ ਭੁੱਕੀ ਡੋਡਾ ਚੂਰਾ ਪੋਸਤ ਬਰਾਮਦ ਹੋਏ ਵਜਨ ਕਰਨ ਤੇ ਹਰੇਕ ਗੱਟਾ 20/20 ਕਿਲੋਗ੍ਰਾਮ ਭੁੱਕੀ ਡੋਡਾ ਚੂਰਾ ਪੋਸਤ ਦਾ ਹੋਇਆ।ਜਿਸਤੇ ਕੁੱਲ 29 ਕੁਇੰਟਲ ਭੁੱਕੀ ਡੋਡਾ ਚੂਰਾ ਪੋਸਤ ਬਰਾਮਦ ਹੋਇਆ ।ਜਿਸ ਤੇ ਉਹਨਾਂ ਵਿਰੁੱਧ ਮੁਕੱਦਮਾ ਨੰਬਰ 67 ਮਿਤੀ 23-08- 23 ਅ/ਧ 15ਸੀ,25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਬੁਢਲਾਡਾ ਦਰਜ ਰਜਿਸਟਰ ਕਰਵਾ ਕੇ ਆਈਸਰ ਕੈਂਟਰ ਸਮੇਤ ਭੁੱਕੀ ਡੋਡਾ ਚੂਰਾ ਪੋਸਤ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ।
ਕਥਿੱਤ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਂਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ,ਜਿੰਨ੍ਹਾਂ ਪਾਸੋਂ ਨਸ਼ੇ ਦੇ ਸੁਦਾਗਰਾਂ ਬਾਰੇ ਹੋਰ ਵੀ ਅਹਿਮ ਸੁਰਾਗ ਲਗਣ ਦੀ ਸੰਭਾਵਨਾ ਹੈ।ਨਸ਼ੀਲੇ ਪਦਾਰਥਾ ਦਾ ਧੰਦਾ ਕਰਨ ਵਾਲਿਆ ਖਿਲਾਫ ਇਸੇ ਤਰ੍ਹਾ ਹੀ ਕਾਰਵਾਈ ਜਾਰੀ ਰਹੇਗੀ।