
ਮਾਨਸਾ, 25 ਜੁਲਾਈ : (ਸਾਰਾ ਯਹਾਂ/ਮੁੱਖ ਸੰਪਾਦਕ):
ਪੰਜਾਬ ਮੰਡੀ ਬੋਰਡ ਵੱਲੋਂ 27 ਜੁਲਾਈ ਤੋਂ 31 ਅਗਸਤ 2023 ਤੱਕ ਦਫ਼ਤਰ ਮਾਰਕਿਟ ਕਮੇਟੀ ਮਾਨਸਾ ਵਿਖੇ ਸਵੇਰੇ 11 ਵਜੇ ਤੋਂ 12.30 ਵਜੇ ਤੱਕ ਈ-ਨੇਮ ਪੋਰਟਲ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ-ਕਮ-ਟੇ੍ਰਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਜਗਤਾਰ ਸਿੰਘ ਫੱਗੂ ਨੇ ਦੱਸਿਆ ਕਿ ਇਸ ਪ੍ਰੋਗਾਰਮ ਦੌਰਾਨ ਵੱਖ-ਵੱਖ ਭਾਗੀਦਾਰਾਂ ਜਿਵੇਂ ਮਾਰਕਿਟ ਕਮੇਟੀ ਕਰਮਚਾਰੀ, ਜਨ ਪ੍ਰਤੀਨਿਧੀ, ਕਿਸਾਨ, ਐਫ.ਪੀ.ਓਜ਼, ਟ੍ਰੇਡਰਜ਼, ਵੈਂਡਰਜ਼ ਅਤੇ ਕਮਿਸ਼ਨ ਏਜੰਟਾਂ ਨੂੰ ਈ-ਨੇਮ ਪ੍ਰਣਾਲੀ ਰਾਹੀਂ ਮੰਡੀਆਂ ਵਿੱਚ ਜਿਣਸ ਦੇ ਆਉਣ ਤੋਂ ਲੈ ਕੇ ਉਸਦੀ ਖਰੀਦ ਅਤੇ ਉਸਦੀ ਪੇਮੈਂਟ ਸਬੰਧੀ ਮੁਕੰਮਲ ਜਾਣਕਾਰੀ ਆਨ-ਲਾਈਨ ਦਿੱਤੀ ਜਾਵੇਗੀ।
ਸਕੱਤਰ ਨੇ ਕਿਹਾ ਕਿ ਇਸ ਜਾਗਰੂਕਤਾ-ਕਮ-ਟ੍ਰੇਨਿੰਗ ਪ੍ਰੋਗਰਾਮ ਦਾ ਲਾਭ ਲੈਣ ਲਈ ਚਾਹਵਾਨ ਵਿਅਕਤੀ ਉਕਤ ਮਿਤੀਆਂ ਦੌਰਾਨ ਮਾਰਕਿਟ ਕਮੇਟੀ ਦਫ਼ਤਰ ਵਿਖੇ ਆ ਸਕਦੇ ਹਨ।
