
ਅੰਮ੍ਰਿਤਸਰ: ਭਾਰਤ ਨੇ ਅੱਜ 25 ਪਾਕਿਸਤਾਨੀ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਮਗਰੋਂ ਅਟਾਰੀ ਵਗਾਹ ਬਾਡਰ ਜ਼ਰੀਏ ਉਨ੍ਹਾਂ ਦੇ ਮੁਲਕ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਹੈ। 25 ਵਿੱਚੋਂ 20 ਮਛੇਰੇ ਹਨ ਜੋ ਭਾਰਤ ਦੇ ਪਾਣੀਆਂ ਅੰਦਰ ਗਲਤੀ ਨਾਲ ਦਾਖਲ ਹੋ ਗਏ ਸੀ।
ਇਨ੍ਹਾਂ ਮਛੇਰਿਆਂ ਨੇ ਵੀ ਆਪਣੇ ਸਜ਼ਾ ਪੂਰੀ ਕਰ ਲਈ ਹੈ ਤੇ ਹੁਣ ਇਨ੍ਹਾਂ ਸਾਰਿਆਂ ਅੱਜ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਹੈ।
