
ਅਜੀਤਵਾਲ,30 ਜੁਲਾਈ (ਸਾਰਾ ਯਹਾ,ਹੀਰਾ ਸਿੰਘ ਮਿੱਤਲ) ਮੋਗਾ ਦੇ ਵੱਡੇ ਪਿੰਡ ਦੌਧਰ ਗਰਬੀ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਦੁੱਖਦਾਇਕ ਸਮਾਚਾਰ ਮਿਲਿਆ ਹੈ।ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੌਧਰ ਗਰਬੀ ਦੇ 23 ਸਾਲਾ ਨੌਜਵਾਨ ਸੁਖਜੀਤ ਸਿੰਘ ਸੁੱਖਾ ਪੁੱਤਰ ਗੁਰਮੇਲ ਸਿੰਘ ਵਾਸੀ ਦੌਧਰ ਗਰਬੀ ਨਸ਼ੇ ਕਰਨ ਦਾ ਆਦੀ ਸੀ। ਬੀਤੀ ਰਾਤ ਉਸ ਵਲੋਂ ਪਿੰਡ ਦੇ ਬਾਹਰ ਖੇਤਾਂ ਵਿਚ ਜਾ ਕਿ ਨਸ਼ੇ ਦੀ ਪੂਰਤੀ ਲਈ ਨਸ਼ੇ ਦਾ ਟੀਕਾ ਲਾਉਣਾ ਚਾਹਿਆ ਤਾਂ ਉਸ ਦੀ ਓਵਰਡੋਜ਼ ਹੋਣ ਕਾਰਨ ਮੌਤ ਹੋ ਗਈ। ਮੌਕੇ ਤੇ ਪਹੁੰਚੇ ਪੁਲਿਸ ਚੌਂਕੀ ਲੋਪੋਂ ਦੇ ਇੰਚਾਰਜ ਪਰੀਤਮ ਸਿੰਘ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਚ ਪੋਸਟਮਾਰਟ ਕਰਵਾਉਣ ਲਈ ਭੇਜ ਦਿੱਤੀ ਹੈ।
