ਮਾਨਸਾ 21 ਜੂਨ (ਸਾਰਾ ਯਹਾ/ਜਗਦੀਸ਼ ਬਾਂਸਲ) – ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਮਾਨਸਾ ਨੇ ਪੰਜਾਬ ਸਰਕਾਰ ਵੱਲੋਂ ਇੱਕ ਜੁਲਾਈ ਤੋਂ ਲਾਗੂ ਕੀਤੇ ਜਾ ਰਹੇ, ਸੀਈਏ ਐਕਟ ਦਾ ਵਿਰੋਧ ਕਰਦਿਆਂ 23 ਜੂਨ ਨੂੰ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਸਾਰੇ ਪ੍ਰਾਈਵੇਟ ਹਸਪਤਾਲ ਬੰਦ ਰੱਖਣ ਦਾ ਐਲਾਨ ਕੀਤਾ, ਇਸ ਬੰਦ ਦੌਰਾਨ ਪ੍ਰਾਈਵੇਟ ਡਾਕਟਰਾਂ ਵੱਲੋ ਐਮਰਜੈਂਸੀ ਸੇਵਾਵਾਂ ਵੀ ਨਾ ਦੇਣ ਦਾ ਫੈਸਲਾ ਕੀਤਾ ਹੈ।
ਅੱਜ ਮਾਨਸਾ ਵਿਖੇ ਹੋਈ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਦੀ ਮੀਟਿੰਗ ਵਿੱਚ ਸ਼ਹਿਰ ਦੇ ਸਾਰੇ ਪ੍ਰਾਈਵੇਟ ਡਾਕਟਰਾਂ ਵੱਲੋ ਭਾਗ ਲਿਆ ਇਸ ਦੌਰਾਨ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੇ ਇਸ ਐਕਟ ਨੂੰ ਡਾਕਟਰ ਤੇ ਜਨਤਾ ਵਿਰੋਧੀ ਐਕਟ ਕਰਾਰ ਦਿੰਦਿਆਂ ਕਿਹਾ ਕਿ ਇਸ ਲੋਕ ਮਾਰੂ ਐਕਟ ਦੇ ਲਾਗੂ ਹੋਣ ਨਾਲ ਗਰੀਬ ਲੋਕਾਂ ਲਈ ਇਲਾਜ ਕਰਵਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਜਨਕ ਰਾਜ ਸਿੰਗਲਾ ਤੇ ਡਾਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਪ੍ਰਾਈਵੇਟ ਹਸਪਤਾਲ ਬੰਦ ਹੋ ਜਾਣਗੇ ਕਿਉਂਕਿ ਐਕਟ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਛੋਟਾ ਹਸਪਤਾਲ ਸਟਾਫ ਨਹੀਂ ਰੱਖ ਸਕਦਾ ਅਤੇ ਜੇਕਰ ਰੱਖੇਗਾ ਤਾਂ ਵਾਧੂ ਸਟਾਫ ਦਾ ਬੋਝ ਵੀ ਲੋਕਾਂ ਤੇ ਹੀ ਪਵੇਗਾ ਜਿਸ ਕਾਰਨ ਇਹ ਛੋਟੇ ਹਸਪਤਾਲ ਬੰਦ ਹੋ ਜਾਣਗੇ ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ
ਨਿੱਜੀ ਹਸਪਤਾਲਾਂ ਦੇ ਡਾਕਟਰ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ ਪਰ ਦੂਜੇ ਪਾਸੇ ਸਰਕਾਰ 22 ਸਾਲ ਤੋਂ ਲਮਕ ਰਹੇ ਬਿੱਲ ਨੂੰ ਲਿਆ ਕੇ ਇਨ੍ਹਾਂ ਡਾਕਟਰਾਂ ਨਾਲ ਵੈਰ ਭਾਵਨਾ ਦਾ ਵਤੀਰਾ ਅਪਣਾ ਰਹੀ ਹੈ ਉਨ੍ਹਾਂ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਪੰਜਾਬ ਦੇ ਸੱਦੇ ਤੇ ਮਾਨਸਾ ਵਿਖੇ 23 ਜੂਨ ਨੂੰ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਸਾਰੇ ਪ੍ਰਾਈਵੇਟ ਹਸਪਤਾਲ ਬੰਦ ਰੱਖੇ ਜਾਣਗੇ ਅਤੇ ਇਸ ਬੰਦ ਦੌਰਾਨ ਪ੍ਰਾਈਵੇਟ ਡਾਕਟਰਾਂ ਵੱਲੋ ਐਮਰਜੈਂਸੀ ਸੇਵਾਵਾਂ ਵੀ ਨਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਵੱਖ ਵੱਖ ਰਾਜਨੇਤਾ ਤੇ ਅਫਸਰ ਸਹਿਬਾਨਾਂ ਰਾਹੀਂ ਮੰਗ ਪੱਤਰ ਸਰਕਾਰ ਨੂੰ ਭੇਜੇ ਸਨ ਪਰ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਜਬੂਰੀ ਵਸ ਹਸਪਤਾਲ ਬੰਦ ਕਰਨ ਦਾ ਫੈਸਲਾ ਲੈਣਾ ਪਿਆ ਹੈ ਅਤੇ ਬੰਦ ਕਾਰਨ ਮਰੀਜ਼ਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦੀ ਜਿੰਮੇਵਾਰ ਪੰਜਾਬ ਸਰਕਾਰ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਫੈਸਲੇ ਤੇ ਮੁੜ ਵਿਚਾਰ ਕਰੇ। ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ,
ਡਾਕਟਰ ਟੀ ਪੀ ਐਸ ਰੇਖੀ,ਡਾਕਟਰ ਨਿਸ਼ਾਨ ਸਿੰਘ, ਡਾਕਟਰ ਸੁਖਦੇਵ ਸਿੰਘ ਡੁਮੇਲੀ, ਡਾਕਟਰ ਸੁਮੀਤ ਜਿੰਦਲ, ਡਾਕਟਰ ਗੁਰਬਖਸ ਸਿੰਘ ਚਹਿਲ, ਡਾਕਟਰ ਰਮੇਸ਼ ਕਟੋਦੀਆਂ, ਡਾਕਟਰ ਸੁਰੇਸ਼ ਕੁਮਾਰ, ਡਾਕਟਰ ਪ੍ਰਛੋਤਮ ਜਿੰਦਲ, ਡਾਕਟਰ ਪਵਨ ਕੁਮਾਰ, ਡਾਕਟਰ ਮਾਨਵ ਜਿੰਦਲ, ਡਾਕਟਰ ਪ੍ਰਛੋਤਮ ਬਨਾਵਾਲੀ, ਡਾਕਟਰ ਨਰੇਸ਼, ਡਾਕਟਰ ਰਾਜੀਵ ਬਰੇਟਾ, ਡਾਕਟਰ ਰਾਜ ਕੁਮਾਰ ਆਦਿ ਪ੍ਰਾਈਵੇਟ ਡਾਕਟਰ ਮੌਜੂਦ ਸਨ।