ਨਵੀਂ ਦਿੱਲੀ 20,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): 21 ਜੂਨ ਨੂੰ ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਨੂੰ ਪੀਐਮ ਨਰੇਂਦਰ ਮੋਦੀ ਸਵੇਰੇ ਕਰੀਬ ਸਾਢੇ ਛੇ ਵਜੇ ਸੰਬੋਧਨ ਕਰਨਗੇ। ਇਸ ਵਾਰ ਯੋਗ ਦਿਵਸ ਦਾ ਥੀਮ ਤੰਦਰੁਸਤੀ ਲਈ ਯੋਗ ਹੈ। ਦੱਸ ਦੇਈਏ ਕਿ ਕੋਵਿਡ-19 ਮਹਾਂਮਾਰੀ ਤੇ ਸਮੂਹਿਕ ਗਤੀਵਿਧੀਆਂ ‘ਤੇ ਲਾਗੂ ਪਾਬੰਦੀਆਂ ਦੇ ਮੱਦੇਨਜ਼ਰ ਇਸ ਵਾਰ ਅੰਤਰ ਰਾਸ਼ਟਰੀ ਯੋਗ ਦਿਵਸ ‘ਤੇ ਆਯੋਜਿਤ ਹੋਣ ਵਾਲਾ ਖਾਸ ਪ੍ਰੋਗਰਾਮ ਇਕ ਟੈਲੀਵਿਜ਼ਨ ਪ੍ਰੋਗਰਾਮ ਹੋਵੇਗਾ। ਇਸ ਟੀਵੀ ਪ੍ਰੋਗਰਾਮ ਦਾ ਮੁੱਖ ਆਕਸ਼ਰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਬੋਧਨ ਹੋਵੇਗਾ।
ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, ‘ਕੱਲ੍ਹ 21 ਜੂਨ ਨੂੰ ਸੱਤਵਾਂ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ ਦਾ ਥੀਮ ਯੋਗਾ ਫਾਰ ਵੈਲਨੈਸ ਹੈ, ਜੋ ਸਰੀਰਕ ਤੇ ਮਾਨਸਿਕ ਸਿਹਤ ਲਈ ਯੋਗ ਦਾ ਅਭਿਆਸ ਕਰਨ ‘ਤੇ ਕੇਂਦਰਤ ਹੈ। ਕੱਲ੍ਹ ਸਵੇਰੇ ਕਰੀਬ ਸਾਢੇ ਛੇ ਵਜੇ ਯੋਗ ਪ੍ਰੋਗਰਾਮ ਨੂੰ ਸੰਬੋਧਨ ਕਰਾਂਗਾ।’