*2023 -24 ਦੇ ਕੇਂਦਰੀ ਬੱਜਟ ਵਿੱਚ ਕਿਸਾਨਾ ਨੂੰ ਖੇਤੀਬਾੜੀ ਸੰਬਧੀ ਕੇਵਲ ਹਵਾਈ ਦਾਵੇ ਕੀਤੇ ਹਨ ਜੋ ਗਰਾਊਡ ਉੱਪਰ ਲਾਗੂ ਨਹੀ ਹੋ ਸੱਕਦੇ ਗੁਰਲਾਭ ਸਿੰਘ ਮਾਹਲ ਐਡੋਵਕੇਟ*

0
15

ਮਾਨਸਾ,01 ਫਰਵਰੀ (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ)  2023 -24 ਦੇ ਕੇਂਦਰੀ ਬੱਜਟ ਵਿੱਚ ਐਗਰੋ ਸਟਾਰਟਅੱਪਸ ਨੂੰ ਸਮਰਥਨ ਦੇਣ ਲਈ, ਨਿਰਮਲਾ ਸੀਤਾਰਮਨ ਨੇ ਐਗਰੀਕਲਚਰ ਐਕਸਲੇਟਰ ਫੰਡ ਦਾ ਐਲਾਨ ਕੀਤਾ ਹੈ। ਇਹ ਸਮਕਾਲੀ ਤਕਨੀਕਾਂ ਨੂੰ ਪੇਸ਼ ਕਰਕੇ ਅਤੇ ਉਤਪਾਦਨ ਨੂੰ ਵਧਾ ਕੇ ਕਿਸਾਨਾਂ ਦੁਆਰਾ ਦਰਪੇਸ਼ ਸਮੱਸਿਆਵਾਂ ਦੇ ਲਾਗਤ-ਪ੍ਰਭਾਵਸ਼ਾਲੀ ਹੱਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੇਗਾ।  ਇਸ ਤੋ ਇਲਾਵਾ ਕਿਸਾਨਾ ਦੀਆ ਸਾਰਿਆ ਦੇਸ਼ ਭਰ ਦੀਆ  ਸਹਿਕਾਰੀ ਕੋਆਪ੍ਰੇਟਿਵ ਸੰਸਥਾਵਾ ਦਾ  ਕੰਪਿਊਟਰੀਕਰਨ ਦਾ ਟੀਚਾ ਰੱਖਿਆ ਗਿਆ ।   ਉਥੇ ਖੇਤੀ ਸੈਕਟਰ ਦੇ ਨਵੀਨੀਕਰਨ ਲਈ ਖੇਤੀਬਾੜੀ ਸੈਕਟਰ ਲਈ ਹੋਰ ਜਿਆਦਾ ਕਰਜਾ ਕਿਸਾਨਾ ਨੂੰ ਮੁਹੱਈਆ ਕਰਨ ਦਾ ਟੀਚਾ ਰੱਖਿਆ ਗਿਆ ।   ਸਭ ਤੋ ਅਹਿਮ ਕਦਮ ਸਰਕਾਰ ਵਲੋ ਬੱਜਟ ਵਿੱਚ ਕਰਨ ਦੀ ਇੱਛਾ ਸਰਕਾਰ ਵਲੋ ਜਤਾਈ ਗਈ ਉਹ ਫਸਲਾ ਦੇ ਭੰਡਾਰਨ ਦੀ ਕੰਪੈਸਟੀ ਵਧਾਉਣ ਵਾਰੇ ਹੈ ਉਸ ਦਾ ਕਾਰਣ ਵਿੱਤ ਮੰਤਰੀ ਨੇ ਕਿਹਾ ਜਦ ਫਸਲ ਦੀ ਨਵੀ ਫਸਲ ਦੀ ਰੁਤ ਹੁੰਦੀ ਹੈ ਉਸ ਸਮੇ ਫਸਲਾ ਦੀ ਕੀਮਤ ਬੁਹਤ ਘੱਟ ਹੁੰਦੀ ਹੈ ਅਤੇ ਬਾਅਦ ਵਿੱਚ ਫਸਲ ਦੀ ਕੀਮਤ ਕਾਫੀ ਵਧ ਜਾਦੀ ਹੈ ਜਿਸ ਕਾਰਣ ਕਿਸਾਨਾ ਨੂੰ ਸਹੀ ਮੁੱਲ ਨਹੀ ਮਿਲਦਾ ਜਿਸ ਲਈ ਸਟੋਰੇਜ ਅਤੇ ਕੋਲਡ ਸਟੋਰ ਦੀ ਵੰਡੇ ਪੱਧਰ ਤੇ ਨਿਰਮਾਣ ਨੂੰ ਤਰਜੀਹ ਦੀ ਗੱਲ ਕੀਤੀ ਹੈ ।    ਪਰ ਜਿਥੇ ਤੱਕ ਸੋਟੇਰਜ ਨਾਲ ਕਿਸਾਨਾ ਨੂੰ ਫਸਲਾ ਦੇ ਮਹਿੰਗਾ ਮੁੱਲ ਪਾਉਣ ਦੀ ਗੱਲ ਹੈ ਇਹ ਦੇਸ਼ ਦੇ 95 % ਛੋਟੇ ਕਿਸਾਨਾ ਨੂੰ ਕੋਈ ਫਾਇਦਾ ਨਹੀ । ਕਿਉਕੇ ਸੋਟਰ ਕਰਕੇ ਫਸਲ ਬਾਅਦ ਵਿੱਚ ਵੇਚਣ ਦੇ ਆਰਥਿਕ ਹਲਾਤ ਵਿੱਚ ਨਹੀ ਹੁੰਦੇ ਹਨ । ਜੇਕਰ ਛੋਟੇ ਕਿਸਾਨਾ ਲਈ ਸਰਕਾਰ ਇਸ ਸਕੀਮ ਦਾ ਫਾਇਦਾ ਦੇਣਾ ਚਾਹੁੰਦੀ ਹੈ ਤਾ ਛੋਟੇ ਕਿਸਾਨ ਨੂੰ ਫਸਲ ਆਉਣ ਤੇ ਸਟੋਰੇਜ ਸਮੇ ਉਸ ਸਮੇ ਦੀ ਫਸਲ ਦੇ ਹਿਸਾਬ ਨਾਲ ਫਸਲ ਦੀ ਕੀਮਤ ਦੇਵੇ ਅਤੇ ਸਟੋਰੇਜ ਵਿੱਚ ਪਈ ਫਸਲ ਦੀ ਕੀਮਤ ਵੱਧਣ ਤੇ ਬਾਕੀ ਪੈਸੇ ਬਾਅਦ ਵਿੱਚ ਦੇਵੇ ਕਿਉਕੇ ਛੋਟੇ ਕਿਸਾਨ ਨੇ ਆਪਣਾ ਪਰਿਵਾਰ ਦਾ ਖਰਚਾ ਫਸਲ ਆਉਣ ਤੇ ਹੀ ਚਲਾਉਣਾ ਹੁੰਦਾ ਹੈ। ਪਰ ਇਸ ਤਰਾ ਦਾ ਪੰਬਧ ਸਰਕਾਰ ਵਲੋ ਕੋਈ ਨਹੀ ਕੀਤਾ ।

LEAVE A REPLY

Please enter your comment!
Please enter your name here