*2022 ‘ਚ ਕੈਪਟਨ ਨੂੰ ਚੋਣਾਂ ਜਿਤਾਉਣ ਦੀਆਂ ਤਿਆਰੀਆਂ! ਹਮਾਇਤੀਆਂ ਨੇ ਉਲੀਕੀ ਰਣਨੀਤੀ*

0
57

ਚੰਡੀਗੜ੍ਹ 10,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ ਦਾ ਕਲੇਸ਼ ਨਿਬੇੜਣ ਲਈ ਬਣੇ ਤਿੰਨ ਮੈਂਬਰੀ ਮੱਲੀਕਾਰਜੁਨ ਖੜਗੇ ਪੈਨਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪਣ ਤੋਂ ਪਹਿਲਾਂ ਆਪਣੀ ਰਿਪੋਰਟ ਨੂੰ ਅੰਤਮ ਰੂਪ ਦੇ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਨੇਤਾਵਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਆਪਣੇ ਰਾਜਨੀਤਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਡਿਜੀਟਲ ਮੀਡੀਆ ਤੇ ਹੋਰਡਿੰਗ ਮੁਹਿੰਮਾਂ ਨੂੰ ਵਧਾਵਾ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਨੇ ਉਨ੍ਹਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਵਜੋਂ ਚਿਹਰੇ ਵਜੋਂ ਪੇਸ਼ ਕਰਨ ਵਾਲੇ ਹੋਰਡਿੰਗ ਲਾਏ ਹਨ। ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ “ਸਾਡਾ ਸਾਂਝਾ ਨਾਅਰਾ ਕੈਪਟਨ ਦੁਬਾਰਾ” ਦੇ ਪੋਸਟਰ ਸਾਹਮਣੇ ਆਏ ਹਨ। ਦੂਜੇ ਪਾਸੇ ਕਾਂਗਰਸ ਦੀ ਬਾਗੀ ਧੜਾ ਅਜੇ ਖਾਮੋਸ਼ ਹੈ।

ਕਾਂਗਰਸ ਦੇ ਪੰਜ ਸੰਸਦ ਮੈਂਬਰਾਂ ਨੇ ਬੁੱਧਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਅਗਵਾਈ ਵਿੱਚ ਭਰੋਸਾ ਜ਼ਾਹਿਰ ਕੀਤਾ ਹੈ। ਸੰਸਦ ਮੈਂਬਰ ਪ੍ਰਨੀਤ ਕੌਰ, ਜਸਬੀਰ ਸਿੰਘ ਗਿੱਲ, ਚੌਧਰੀ ਸੰਤੋਖ ਸਿੰਘ, ਡਾ. ਅਮਰ ਸਿੰਘ ਤੇ ਮੁਹੰਮਦ ਸਦੀਕ ਨੇ ਅੱਜ ਅਗਲੀਆਂ ਚੋਣਾਂ ਦੀ ਰਣਨੀਤੀ ਲਈ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ।

ਇਨ੍ਹਾਂ ਸੰਸਦ ਮੈਂਬਰਾਂ ਨੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਲੋਕ ਇੱਕ ਹੋਰ ਕਾਰਜਕਾਲ ਲਈ ਕੈਪਟਨ ਅਮਰਿੰਦਰ ਸਿੰਘ  ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਸੰਸਦ ਮੈਂਬਰਾਂ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਇਕਜੁਟ ਹੋ ਕੇ ਲੜੇਗੀ ਅਤੇ ਪੰਜਾਬੀ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਤੇ ਮੋਹਰ ਲਾਉਣਗੇ। ਅਗਲੀਆਂ ਚੋਣਾਂ ਵਿਚ ਕਾਂਗਰਸ ਨੂੰ ਕੋਈ ਚੁਣੌਤੀ ਨਹੀਂ ਹੈ ਤੇ ਅਗਲੀ ਚੋਣ ਵਿੱਚ ਕਾਂਗਰਸ ਜਿੱਤ ਹਾਸਲ ਕਰੇਗੀ।

“ਪੰਜਾਬ ਦਾ ਕਪਤਾਨ” ਦਾ ਅਧਿਕਾਰਤ ਪੇਜ ਪਹਿਲਾਂ ਹੀ “2022 ਲਈ ਕੈਪਟਨ” ਮੁਹਿੰਮ ਦੀ ਸ਼ੁਰੂਆਤ ਕਰ ਚੁੱਕਾ ਹੈ। ਪਾਰਟੀ ਲੀਡਰਾਂ ਦਾ ਕਹਿਣਾ ਹੈ ਕਿ ਹੋਰਡਿੰਗ ਲਗਾਉਣ ਦਾ ਮਕਸਦ ਅਸੰਤੁਸ਼ਟ ਲੋਕਾਂ ਦਾ ਮੁਕਾਬਲਾ ਕਰਨਾ ਸੀ।

ਦੂਜੇ ਪਾਸੇ, “ਅਧੂਰੇ” ਚੋਣ ਵਾਅਦਿਆਂ ਬਾਰੇ ਮੁੱਖ ਮੰਤਰੀ ਤੋਂ ਸਵਾਲ ਕਰਨ ਵਾਲੇ ਪਾਰਟੀ ਦੇ ਸੀਨੀਅਰ ਲੀਡਰ ਚਰਨਜੀਤ ਸਿੰਘ ਚੰਨੀ ਨੇ “ਘਰ ਘਰ ਵਿਚ ਚਾਲੀ ਗੱਲ, ਚੰਨੀ ਕਰਦਾ ਮਸਲੇ ਹਲ” ਮੁਹਿੰਮ ਵਿੱਢੀ ਹੈ।

LEAVE A REPLY

Please enter your comment!
Please enter your name here