*20 ਫਰਬਰੀ ਦੀ ਲਲਕਾਰ ਰੈਲੀ ਦੀਆ ਸਾਰੀਆ ਤਿਆਰੀਆ ਮੁਕੰਮਲ:ਚੌਹਾਨ/ਉੱਡਤ*

0
85

ਮਾਨਸਾ 18 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ): ਕਿਰਤੀਆ ਦੀਆ ਬੁਨਿਆਦੀ ਮੰਗਾ ਨੂੰ ਪੂਰਾ ਕਰਵਾਉਣ ਤੇ ਸਮੇ ਦੇ ਹਾਕਮਾ ਨੂੰ ਲਲਕਾਰਣ ਲਈ ਪੰਜਾਬ ਖੇਤ ਮਜ਼ਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੀ ਅਗਵਾਈ ਹੇਠ ਕੀਤੀ ਜਾਣ ਵਾਲੀ 20 ਫਰਬਰੀ ਦੀ ਲਲਕਾਰ ਰੈਲੀ ਦੀਆ ਸਾਰੀਆ ਤਿਆਰੀਆ ਮੁਕੰਮਲ ਹੋ ਚੁੱਕੀਆ ਹਨ ਤੇ ਲਲਕਾਰ ਰੈਲੀ ਵਿੱਚ ਵੱਡੀ ਤਾਦਾਦ ਵਿੱਚ ਮਜਦੂਰ ਪਰਿਵਾਰਾ ਸਮੇਤ ਕਾਫਲੇ ਬਣਾ ਪਹੁੰਚਣਗੇ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਤੇ ਕੇਦਰ ਦੀ ਮੋਦੀ ਸਰਕਾਰ ਕਿਰਤੀ ਵਰਗ ਨਾਲ ਧ੍ਰੋਹ ਕਮਾ ਰਹੀਆ ਹਨ ਤੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਵਿੱਚ ਮਗਨ ਹੋ ਚੁੱਕੀਆ ਹਨ ।
ਆਗੂਆਂ ਨੇ ਮੋਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਵੱਲੋ ਪੰਜਾਬ ਹਰਿਆਣਾ ਬਾਰਡਰਾ ਤੇ ਕਿਸਾਨਾ ਤੇ ਕੀਤੇ ਜਾ ਰਹੇ ਤਸੱਦਦ ਦੀ ਸਖਤ ਸਬਦਾ ਵਿੱਚ ਨਿੰਦਾ ਕਰਦਿਆ ਕਿਹਾ ਕਿ ਦਮਨ ਕਰਕੇ ਕਿਸਾਨਾ ਮਜਦੂਰਾ ਦੇ ਹੱਕੀ ਸੰਘਰਸ ਨੂੰ ਦਬਾਇਆ ਨਹੀ ਜਾ ਸਕਦਾ ਤੇ ਇਹ ਕਾਲੇ ਕਾਰੇ ਨੇ ਸਾਬਤ ਕਰ ਦਿੱਤਾ ਕਿ ਸਮੇ ਦੇ ਫਾਸਿਸਟ ਹਾਕਮ ਹੱਕ ਮੰਗਦੇ ਲੋਕਾ ਤੇ ਕਿਸ ਹੱਦ ਤੱਕ ਜੁਲਮ ਕਰ ਸਕਦੇ ਹਨ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਰਤਨ ਭੋਲਾ , ਸੁਖਦੇਵ ਸਿੰਘ ਮਾਨਸਾ , ਸੁਖਦੇਵ ਸਿੰਘ ਪੰਧੇਰ , ਗੁਰਦੇਵ ਸਿੰਘ ਦਲੇਲ ਸਿੰਘ ਵਾਲਾ , ਪਤਲਾ ਸਿੰਘ ਦਲੇਲ ਵਾਲਾ , ਦਰਸਨ ਸਿੰਘ ਮਾਨਸਾਹੀਆ , ਲਾਭ ਸਿੰਘ ਮੰਢਾਲੀ ਤੇ ਬੂਟਾ ਸਿੰਘ ਬਰਨਾਲਾ ਆਦਿ ਵੀ ਹਾਜਰ ਸਨ ।

LEAVE A REPLY

Please enter your comment!
Please enter your name here