ਲੁਧਿਆਣਾ: ਲੌਕਡਾਊਨ ਦੌਰਾਨ ਰੇਲਵੇ ਨੇ ਭੋਜਨ, ਦਵਾਈਆਂ ਅਤੇ ਹੋਰ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਪਾਰਸਲ ਸਪੈਸ਼ਲ ਟ੍ਰੇਨ ਚਲਾਈ ਹੈ। 20 ਕੋਚ ਵਾਲੀ ਇਹ ਟ੍ਰੇਨ ਲੁਧਿਆਣਾ ਲਈ 1 ਤੋਂ 15 ਅਪ੍ਰੈਲ ਤੱਕ ਬਾਂਦਰਾ ਟਰਮੀਨਲ ਤਕ ਚੱਲੇਗੀ। ਇਸ ‘ਚ 10 ਸਟੌਪੇਜ਼ ਹਨ ਤੇ ਸਾਰੇ ਸਟੇਸ਼ਨਾਂ ‘ਤੇ ਸਟੌਪੇਜ਼ ਅੱਧੇ ਘੰਟੇ ਦੀ ਹੈ ਜਦਕਿ ਦਿੱਲੀ ‘ਚ ਇਸ ਦਾ ਸਟੌਪੇਜ਼ 3 ਘੰਟੇ ਦਾ ਹੈ।
ਪਹਿਲੇ ਦਿਨ ਆਏ 17 ਨਗ:
ਸਪੈਸ਼ਲ ਟ੍ਰੇਨ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੀ। ਇਸ ਵਿੱਚ ਹੁਟਾਮਕੀ ਪੀਪੀਐਲ ਪ੍ਰਾਈਵੇਟ ਲਿਮਟਿਡ ਕੰਪਨੀ ਦੇ 17 ਟੁਕੜੇ ਲੁਧਿਆਣਾ ਆਏ ਹਨ। ਇਸ ‘ਚ ਦਵਾਈ ਦਾ ਰਾਅ ਮੈਟੀਰਿਅਲ ਹੈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਬਾਂਦਰਾ ਤੱਕ 23 ਡੱਬੇ ਬੁੱਕ ਕੀਤੇ ਗਏ ਹਨ। ਖਾਣਾ ਤਿਆਰ ਕਰਨ ਵਾਲਾ ਸਮਾਨ ਐਸਜੇਆਈ ਕੰਪਨੀ ਨਾਲ ਸਬੰਧਤ ਹੈ।
ਇਹ ਸ਼ੈਡਿਊਲ ਹੈ:
ਇਹ ਰੇਲ ਗੱਡੀ 3 ਤੋਂ 5, 8, 10, 13 ਅਤੇ 15 ਅਪ੍ਰੈਲ ਨੂੰ ਲੁਧਿਆਣਾ ਤੋਂ ਬਾਂਦਰਾ ਲਈ ਅਤੇ ਬਾਂਦਰਾ ਤੋਂ ਲੁਧਿਆਣਾ ਲਈ 1,3,6,8,11,13 ਅਪ੍ਰੈਲ ਨੂੰ ਚੱਲੇਗੀ।
97792339522 ‘ਤੇ ਕਰੋ ਬੁਕਿੰਗ:
ਬੁਕਿੰਗ ਲਈ ਤੋਂ 2% ਵਿਕਾਸ, 5% ਜੀਐਸਟੀ ਦੇ ਨਾਲ 4.70 ਰੁਪਏ ਪ੍ਰਤੀ ਕਿਲੋਗ੍ਰਾਮ ਵਸੂਲਿਆ ਜਾ ਰਿਹਾ ਹੈ। ਇਸ ਰੇਲ ਗੱਡੀ ‘ਚ ਸਾਮਾਨ ਦੀ ਬੁਕਿੰਗ ਸ਼ਾਮ 4 ਵਜੇ ਤੱਕ ਕੀਤੀ ਜਾਏਗੀ। ਲੋਕ ਬੁਕਿੰਗ ਲਈ ਮੁੱਖ ਪਾਰਸਲ ਸੁਪਰਵਾਈਜ਼ਰ 9779233952 ਨਾਲ ਸੰਪਰਕ ਕਰ ਸਕਦੇ ਹਨ।