*2 ਸਾਲਾ ਲਾਵਾਰਿਸ ਹਾਲਤ ਵਿੱਚ ਘੁੰਮ ਰਿਹਾ ਬੱਚਾ ਵਾਰਸਾ ਦੇ ਹਵਾਲੇ ਕੀਤਾ*

0
187


 ਬੁਢਲਾਡਾ 19 ਅਗਸਤ(ਸਾਰਾ ਯਹਾਂ/ਅਮਨ ਮਹਿਤਾ )  : ਪ੍ਰਾਪਤ ਜਾਣਕਾਰੀ ਅਨੁਸਾਰ  ਇਕ ਬੱਚਾ ਤਕਰੀਬਨ ਉਮਰ 2ਸਾਲ ਜੋ  ਕੇ ਰੇਲਵੇ ਰੋਡ ਫ਼ੁਆਰੇ ਚੋਕ ਬੁਢਲਾਡਾ ਤੇ ਲਾਵਾਰਿਸ ਦੀ ਹਾਲਤ ਵਿੱਚ ਘੁੰਮ ਰਿਹਾ ਸੀ ।ਸ਼ਹਿਰੀ ਬੁਢਲਾਡਾ  ਦੇ  ਥਾਣੇਦਾਰ ਸਰਦਾਰ ਸੁਖਵਿੰਦਰ ਸਿੰਘ  ਅਤੇ ਮੈਡਮ ਬੀਰਦੀਵੇਂਦਰ ਕੌਰ ਚੇਅਰਪਰਸਨ ,ਨੀਲਮ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਦੀ ਮੱਦਦ ਨਾਲ ਇਕ ਗੁਆਚੇ ਬੱਚੇ ਨੂੰ ਮੁੜ ਤੋਂ ਮਾਪਿਆ ਦੀ ਗੋਦ ਪ੍ਰਾਪਤ ਹੋਈ ਹੈ। ਨੀਲਮ ਕੱਕੜ ਨੇ  ਦੱਸਿਆ ਕਿ   ਇਕ ਕੇਸ ਮੇਰੇ ਕੋਲ ਆਇਆ ਇਕ ਬੱਚਾ ਜੋ ਕਿ ਰੇਲਵੇ ਰੋਡ ਫ਼ੁਆਰੇ ਚੋਕ ਬੁਢਲਾਡਾ ਦੇ ਉਪਰ ਕਰੀਬ 2 ਸਾਲ ਦੀ ਉਮਰ ਦੀ ਇਕ ਬੱਚਾ ਲਾਵਾਰਸ ਹਾਲਤ ਵਿਚ ਰੋ ਰਿਹਾ ਸੀ ਤੇ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰੱਥ ਸੀ।  ਜੋ ਕੇ ਬੋਲਨ ਵਿਚ ਅਸਮਰਥ  ਸੀ।ਸ਼ਹਿਰੀ ਥਾਣਾ ਦੇ ਥਾਣੇਦਾਰ ਸੁਖਵਿੰਦਰ ਸਿੰਘ ਦੀ ਕੋਸ਼ਿਸ਼ ਨਾਲ ਬੱਚੇ ਦੇ ਮਾਤਾ ਪਿਤਾ ਦਾ ਪਤਾ ਕੀਤਾ ਗਿਆ। ਪਤਾ ਲਗਾ ਕਿ ਬੱਚਾ ਬੁਢਲਾਡਾ ਦਾ ਹੈ ,ਉਸ ਦੇ ਮਾਤਾ ਪਿਤਾ ਨੂੰ  ਬੁਲਾ ਕੇ ਬੀਰਦੀਵੇਂਦਰ ਕੌਰ ਚੇਅਰਪਰਸਨ  ਨੀਲਮ ਕਕੜ  ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਸਾਹਮਣੇ ਪੇਸ਼ ਕੀਤਾ ਗਿਆ ।ਬਿਆਨ ਲੈਣ ਤੋਂ ਬਾਅਦ  ਬੱਚਾ ਉਸ ਦੇ ਮਾਤਾ ਪਿਤਾ ਨੂੰ ਸਪੁਰਦ ਕਰ ਦਿਤਾ।ਇਸ ਸਮੇ ਸੁਤੰਤਰ ਬ੍ਰਦਵਾਜ,ਗੁਰਨੀਸ਼ ਮਾਨਸ਼ਾਹੀਆ  ਚਾਈਲਡ ਲਾਈਨ ਤੋਂ ਕਮਲਦੀਪ,ਬਲ਼ਦੇਵ ਕੱਕੜ  ਚੈਐਰਪਰਸਨ ਸੰਜੀਵਨੀ,ਮਾਸਟਰ ਕੁਲਵੰਤ ਸਿੰਘ ਮਾਤਾ ਗੁਜਰੀ ਜੀ ਭਲਾਈ ਕੇਂਦਰ,ਨੱਥਾ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here