ਫ਼ਰੀਦਕੋਟ/ (ਸਾਰਾ ਯਹਾ,ਸੁਰਿੰਦਰ ਮਚਾਕੀ )29 ਫਰਵਰੀ :- ਪੰਜਾਬ ਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੀ ਵਿਸ਼ੇਸ਼ ਮੀਟਿੰਗ ਹੁਣ ਲੁਧਿਆਣੇ ਦੀ ਬਜਾਏ 2ਮਾਰਚ ਨੂੰ ਚੰਡੀਗੜ੍ਹ ਹੋਵੇਗੀ । ਇਸ ਚ ਸਾਂਝੇ ਫਰੰਟ ਚ ਸ਼ਾਮਲ ਮੁਲਾਜ਼ਮ ਫੈਡਰੇਸ਼ਨਾਂ ਤੇ ਜਥੇਬੰਦੀਆਂ ਦੇ ਆਗੂਆਂ ਵਲੋ ਵਿੱਤ ਮੰਤਰੀ ਵਲੋ ਅਗਾਮੀ ਵਿੱਤੀ ਵਰ੍ਹੇ ਲਈ ਪੇਸ਼ ਬੱਜਟ ‘ਚ 118ਮਹੀਨਿਆਂ ਦੇ ਬਕਾਇਆ ਪਏ ਮਹਿੰਗਾਈ ਭੱਤੇ ਦੇ ਬਕਾਏ ਅਤੇ ਜੁਲਾਈ 2018 ਤੋਜਨਵਰੀ2020 ਦੀਆਂ ਬਣਦੀਆਂ 4 ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ‘ਚੋ ਮਹਿਜ਼ 6 ਫੀਸਦੀ ਹੀ ਦੇਣ ਤੇ ਬਕਾਏ ਸਮੇਤ ਬਾਕੀ ਕਿਸ਼ਤਾਂ ਬਾਰੇ ਚੁੱਪ ਵੱਟ ਲੈਣ ।, ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਬਾਰੇ ਐਲਾਨ ‘ਚ ਬਿਨਾਂ ਕੋਈ ਸਪੱਸ਼ਟ ਸਮਾਂ ਸੀਮਾ ਤੈਅ ਕੀਤਿਆਂ 31ਮਾਰਚ 2021 ਤਕ ਟਾਲ ਦਿੱਤਾ ਹੈ । ਨਵੀ ਭਰਤੀ ਸ਼ੁਰੂ ਕਰਨ ਬਾਰੇ ਵੀ ਇਹ ਸ਼ਪਸ਼ਟ ਨਹੀ ਕਿ ਇਹ ਮੁੱਢਲੀ ਤਨਖਾਹ ‘ਤੇ ਕੀਤੀ ਜਾਵੇਗੀ ਜਾਂ ਪੂਰੇ ਤਨਖਾਹ ਸਕੇਲ ‘ਤੇ ।ਇਸੇ ਤਰ੍ਹਾਂ 3ਵਰ੍ਹਿਆਂ ਤੋ 35 ਹਜ਼ਾਰ ਤੋ ਵਧ ਪੱਕੇ ਹੋਣ ਦੀ ਉਡੀਕ ‘ਚ ਬੈਠੇ ਕੱਚੇ ਮੁਲਾਜ਼ਮ ਬਾਰੇ ਵਿੱਤ ਮੰਤਰੀ ਨੇ ਕੋਈ ਐਲਾਨ ਨਹੀਂ ਕੀਤਾ । 1ਜਨਵਰੀ2004 ਤੋ ਭਰਤੀ ਮੁਲਾਜ਼ਮਾਂ ‘ਤੇ ਨਵੀ ਪੈਨਸ਼ਨ ਦੀ ਬਜਾਏ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ । ਆਂਗਣਵਾੜੀ ਵਰਕਰਾਂ , ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਨੂੰ ਮਾਣ ਭੱਤੇ ਦੀ ਬਜਾਏ ਮੁਲਾਜ਼ਮਾਂ ਵਾਂਗ ਤਨਖਾਹ ਦੇਣ ਸਮੇਤ ਮੁਲਾਜ਼ਮਾਂ ਦੀਆਂ ਬਾਕੀ ਮੁੱਖ ਮੰਗਾਂ ਸਬੰਧੀ ਵੀ ਵਿੱਤ ਮੰਤਰੀ ਨੇ ਕੋਈ ਐਲਾਨ ਨਹੀਂ ਕੀਤਾ । ਇਥੇ ਹੀ ਨਹੀ ਵਿਕਾਸ ਕਰ ਦੇ ਰੂਪ ‘ਚ 2400ਰੁਪਏ ਵਸੂਲਿਆ ਜਾਂਦਾ ਜ਼ਜ਼ੀਆ ਵੀ ਵਾਪਸ ਨਹੀ ਲਿਆ । ਇਕ ਤਰ੍ਹਾਂ ਨਾਲ ਬੱਜਟ ਪੇਸ਼ ਕਰਦਿਆ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਸਰਕਾਰ ਨੇ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਉਸਨੂੰ ਨਾ ਤਾਂ ਮੁਲਾਜ਼ਮ ਤੇ ਨਾ ਹੀ ਉਨ੍ਹਾਂ ਦੀਆਂ ਮੰਗਾਂ ਦੀ ਕੋਈ ਬਹੁਤੀ ਪਰਵਾਹ ਹੈ।
ਇਸ ਸਥਿਤੀ ਚ ਮੁਲਾਜ਼ਮ ਮੰਗਾਂ ਬਾਰੇ ਚਲ ਰਹੇ ਸੰਘਰਸ਼ ਨੂੰ ਹੋਰ ਸਰਗਰਮ ਤੇ ਫੈਸਲਾਕੁੰਨ ਮੋੜ ਦੇਣ ਲਈ ਲੋੜੀਂਦੀ ਰਣਨੀਤੀ ਤੈਅ ਕਰਨ ਲਈ ਅਹਿਮ ਫੈਸਲੇ ਲੈਣ ਚ ਇਸ ਮੀਟਿੰਗ ਦੀ ਕਾਫ਼ੀ ਅਹਿਮੀਅਤ ਹੈ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਲੋ 2ਮਾਰਚ ਨੂੰ ਫਰੰਟ ਆਗੂਆਂ ਨੂੰ ਮੰਗਾਂ ਵਿਚਾਰਨ ਲਈ ਸੱਦਾ ਦਿੱਤਾ ਹੋਇਆ ਹੈ । ਫਰੰਟ ਨੇ ਇਸ ਮੀਟਿੰਗ ਚ ਸ਼ਾਮਲ ਹੋਣ ਦਾ ਫੈਸਲਾ ਕਰਨ ਦੇ ਬਾਵਜੂਦ ਵੀ 3 ਮਾਰਚ ਨੂੰ ਜਿਲ੍ਹਾ ਪੱਧਰ ਉੱਤੇ ਰੋਸ ਰੈਲੀਆਂ ਕਰਨ ਦੇ ਆਪਣੇ ਐਲਾਨ ਨੂੰ ਬਰਕਰਾਰ ਰੱਖਿਆ ਹੋਇਆ ਹੈ ।
ਸੁਰਿੰਦਰ ਮਚਾਕੀ