ਬੁਢਲਾਡਾ 12,ਜੂਨ (ਸਾਰਾ ਯਹਾਂ/ਅਮਨ ਮਹਿਤਾ):ਅਜ ਬਾਲ ਮਜਦੂਰ ਦਿਵਸ ਤੇ ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆ ਕਿ ਬਾਲ ਮਜ਼ਦੂਰੀ ਦੀਆ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ।ਇਸ ਪ੍ਰਤੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 18 ਸਾਲ ਤੋਂ ਘੱਟ ਕੋਈ ਵੀ ਬੱਚਾ ਆਪਣੀ ਦੁਕਾਨ ਤੇ ਨਾ ਰੱਖਣ।ਆਪਣੀ ਦੁਕਾਨ ਵਿਚ ਇਹ ਵੀ ਲਿਖਵਾ ਕੇ ਲਾਉਣ ਕੇ ਇਥੇ 18 ਸਾਲ ਤੋਂ ਘੱਟ ਬੱਚਾ ਨਹੀਂ ਰੱਖਿਆ ਜਾਂਦਾ।ਚਾਇਲਡ ਹੈਲਪ ਲਾਇਨ ਮਾਨਸਾ ਦੇ ਜਿਲ੍ਹਾ ਇੰਚਾਰਜ ਸ੍ਰੀ ਕਮਲਦੀਪ ਸਿੰਘ ਨੇ ਕਿਹਾ ਕਿ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਬੱਚਾ ਤੁਹਾਨੂੰ ਭਿਖਿਆ ਮੰਗਦਾ, ਮਜਦੂਰੀ ਕਰਦਾ ਜਾ ਕਿਸੇ ਮੁਸੀਬਤ ਵਿਚ ਦਿਖਦਾ ਹੈ ਤਾ ਤੁਸੀਂ ਬੇਝਿਜਕ ਹੋ ਕੇ ਟੋਲ ਫ੍ਰੀ ਨੰਬਰ 1098 ਤੇ ਕਾਲ ਕਰ ਸਕਦੇ ਹੋ ਅਤੇ ਇਕ ਅਨਮੋਲ ਜਿੰਦਗੀ ਬਚਾ ਸਕਦੇ ਹੋ।ਡਾਕਟਰ ਅਜੈ ਤਾਇਲ ਬਾਲ ਸੁਰਖਿਆ ਅਫਸਰ ਨੇ ਦੱਸਿਆ ਕਿ ਇਸ ਪ੍ਰਤੀ ਜਲਦੀ ਹੀ ਇਕ ਟੀਮ ਜਿਸ ਵਿਚ ਬਾਲ ਭਲਾਈ ਕਮੇਟੀ ਜਿਲਾ ਬਾਲ ਸੁਰਿਖਆ ਅਫਸਰ ਮਾਨਸਾ,ਚਾਈਲਡ ਲਾਈਨ ਮਾਨਸਾ ਅਤੇ ਕੁਝ ਹੋਰ ਅਧਿਕਾਰੀ ਦੁਕਾਨਾਂ ਤੇ ਜਾ ਕੇ ਬਾਲ ਮਜ਼ਦੂਰੀ ਬਾਰੇ ਦੱਸਣਗੇ।ਰਾਜਿੰਦਰ ਵਰਮਾਂ ਬੱਚਿਆਂ ਦੀ ਕੌਂਸ਼ਲਿੰਗ ਕਰਣਗੇ।