*18 ਭੰਡਾਰਾ ਮਾਤਾ ਜਵਾਲਾ ਜੀ ਹਿਮਾਚਲ ਪ੍ਰਦੇਸ਼ ਲਈ ਸੇਵਦਾਰਾਂ ਦੀ ਬੱਸ ਨੂੰ ਮਾਨਸਾ ਦੇ ਸਮਾਜਸੇਵੀ ਡਾਕਟਰ ਮਾਨਵ ਜਿੰਦਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ*

0
141

ਮਾਨਸਾ, 04 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 

ਜੈ ਜਵਾਲਾ ਸੇਵਾ ਸੰਮਤੀ ਟਰੱਸਟ ਮਾਨਸਾ ਵੱਲੋਂ ਹਰ ਸਾਲ ਮਾਤਾ ਜਵਾਲਾ ਜੀ ਹਿਮਾਚਲ ਪ੍ਰਦੇਸ਼ ਵਿਖੇ ਹਰ ਸਾਲ ਅੱਸੂ ਦੇ ਨਵਰਾਤਰਿਆਂ ਵਿਚ ਭੰਡਾਰਾਂ ਲਗਾਇਆ ਜਾਂਦਾ ਹੈ। ਪ੍ਰਧਾਨ ਈਸ਼ਵਰ ਗੋਇਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਨਿਵਾਸੀਆਂ ਦੇ ਪਿਆਰ ਦੇ ਸਦਕਾ ਅਤੇ ਮਾਨਸਾ ਸ਼ਹਿਰ ਦੇ ਦਾਨੀਆਂ ਦੇ ਸਹਿਯੋਗ ਸਦਕਾ ਸ੍ਰੀ਼ ਜੈ ਜਵਾਲਾ ਸੇਵਾ ਸੰਮਤੀ ਟਰੱਸਟ ਮਾਨਸਾ ਵੱਲੋਂ ਹਰ ਸਾਲ ਮਾਤਾ ਜਵਾਲਾ ਜੀ ਹਿਮਾਚਲ ਪ੍ਰਦੇਸ਼ ਵਿਖੇ ਅੱਸੂ ਦੇ ਨਵਰਾਤਰਿਆਂ ਵਿਚ ਭੰਡਾਰਾਂ ਲਗਾਇਆ ਜਾਂਦਾ ਹੈ। ਮੈਂ ਬੇਨਤੀ ਕਰਦਾ ਹਾਂ ਮਾਤਾ ਦੇ ਭਗਤਾਂ ਨੂੰ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪ ਜੀ ਵੱਧ ਤੋਂ ਵੱਧ ਦਾਨ ਦੇ ਕੇ ਪੁੰਨ ਦੇ ਭਾਗੀਦਾਰ ਬਣੋਗੇ ਅਤੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੰਦੇ ਰਹੋਗੇ। ਮੈਂ ਧੰਨਵਾਦ ਕਰਦਾ ਹਾਂ ਵਿਸ਼ੇਸ਼ ਸਹਿਯੋਗੀ ਅਹਿਮਦਪੁਰ ਯੁਵਾ ਸੰਸਥਾ ਦਾ ਜਿਨ੍ਹਾਂ ਨੇ ਵਿਸੇ਼ਸ਼ ਤੌਰ ਤੇ ਸਹਿਯੋਗ ਕੀਤਾ ਹੈ। ਇਸ ਮੌਕੇ ਤੇ ਨਾਰੀਅਲ ਰਸਮ ਅਸ਼ੋਕ ਕੁਮਾਰ ਪ੍ਰਧਾਨ ਪੰਜਾਬ ਮਹਾਂਵੀਰ ਦਲ ਅਤੇ ਸੇਵਦਾਰਾਂ ਦੀ ਬੱਸ ਨੂੰ ਮਾਨਸਾ ਦੇ ਸਮਾਜਸੇਵੀ ਡਾਕਟਰ ਮਾਨਵ ਜਿੰਦਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਤੇ ਮਹੰਤ ਅਸ਼ੋਕ ਸ਼ਰਮਾ, ਸ੍ਰਪਰਸਤ ਰਾਕੇਸ ਖਿਆਲਾ,ਪ੍ਰਧਾਨ ਈਸ਼ਵਰ ਗੋਇਲ, ਹੰਸ ਰਾਜ, ਅਸ਼ੋਕ ਬਾਂਸਲ, ਸੁਰਿੰਦਰ ਸ਼ਰਮਾਂ, ਜਗਤ ਰਾਮ, ਸੋਮ ਪਾਲ, ਰਾਕੇਸ ਕੇਸੀ, ਰਾਜ ਕਾਠ, ਸੁਭਾਸ ਕੁਮਾਰ, ਵਿਜੇ ਕੁਮਾਰ, ਹਨੀ ਬਾਸਲ, ਬਿਟੂ ਤਨੇਜਾ ਅਤੇ ਨਛੱਤਰ ਮਿੱਤਲ ਹਾਜਰ ਸਨ। 

LEAVE A REPLY

Please enter your comment!
Please enter your name here