18ਵੇਂ ਦਿਨ ਵੀ ਰੇਲਵੇ ਟ੍ਰੈਕਾਂ ਤੇ ਕਿਸਾਨਾਂ ਦਾ ਸੰਘਰਸ਼ ਜਾਰੀ, ਕਿਸਾਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ

0
19

ਅੰਮ੍ਰਿਤਸਰ 11 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਖੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਭਰ ਲਗਾਤਾਰ ਜਾਰੀ ਹੈ।ਰੇਲਵੇ ਟ੍ਰੈਕਾਂ ਤੇ ਚੱਲ ਰਹੇ ਸੰਘਰਸ਼ ਨੂੰ ਅੱਜ 18 ਦਿਨ ਹੋ ਗਏ ਹਨ।ਕਿਸਾਨਾਂ ਨੇ ਹੁਣ ਇਹ ਧਰਨਾਂ 14 ਤਰੀਖ ਤੱਕ ਵਧਾ ਦਿੱਤਾ ਹੈ।ਕਿਸਾਨਾਂ ਨੂੰ ਅੱਜ ਫਿਰ ਕੇਂਦਰ ਵਲੋਂ ਗੱਲਬਾਤ ਦੀ ਪੇਸ਼ਕਸ਼ ਆਈ ਹੈ ਜਿਸ ‘ਚ 20 ਦੇ ਕਰੀਬ ਕਿਸਾਨ ਜੱਥੇਬੰਦੀਆਂ ਨੂੰ ਸਦਾ ਦਿੱਤਾ ਗਿਆ ਹੈ।

ਇਹ ਸੱਦਾ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਗਿਆ ਹੈ ਹਰਿਆਣਾ ਦੇ ਕਿਸਾਨਾਂ ਨੂੰ ਨਹੀਂ। ਹੁਣ ਕੱਲ੍ਹ ਦੁਪਹਿਰ ਕਿਸਾਨ ਜੱਥੇਬੰਦੀਆਂ ਕੇਂਦਰ ਦੇ ਇਸ ਸੱਦੇ ਤੇ ਵਿਚਾਰ ਕਰਨਗੀਆਂ ਕਿ ਕੇਂਦਰ ਨਾਲ ਗੱਲਬਾਤ ਕਰਨੀ ਹੈ ਜਾਂ ਨਹੀਂ।

ਇਸ ਸੰਘਰਸ਼ ਦੇ ਚੱਲਦੇ ਅੰਮ੍ਰਿਤਸਰ ਦੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਦੇ ਪਰਿਵਾਰ ਦੀਆਂ ਔਰਤਾਂ 23 ਤਰੀਖ ਨੂੰ ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕ ਕੇ ਆਪਣਾ ਰੋਸ ਹੋਰ ਤੇਜ਼ ਕਰਨਗੇ।ਇਸ ਦੀ ਤਰਜ਼ ਤੇ ਪੰਜਾਬ ਭਰ ‘ਚ ਵੀ 25 ਤਰੀਖ ਨੂੰ ਦੋਨਾਂ ਦੇ ਪੁਤਲੇ ਫੂਕੇ ਜਾਣਗੇ।

ਕਿਸਾਨਾਂ ਦਾ ਕਹਿਣਾ ਹੈ ਕਿ, ਪੰਜਾਬ ਸਰਕਾਰ ਦੇ ਮੰਤਰੀ ਇਹ ਕਹਿ ਰਹੇ ਹਨ ਕਿ ਪੰਜਾਬ ਵਿੱਚ ਕੋਲਾ, ਖਾਦ ਅਤੇ ਹੋਰ ਵਸਤਾਂ ਦੀ ਘਾਟ ਵਧ ਰਹੀ ਹੈ, ਪਰ ਪਾਵਰਕਾਮ ਦੇ ਚੇਅਰਮੈਨ ਕਹਿ ਰਹੇ ਹਨ ਕਿ ਸਭ ਠੀਕ ਹੈ, ਕੋਲੇ ਦੀ ਕਮੀ ਨਹੀਂ ਹੈ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਕੈਪਟਨ ਅਤੇ ਹੋਰ ਮੰਤਰੀ ਕਿਸਾਨਾਂ ‘ਤੇ ਦਬਾਅ ਬਣਾ ਰਹੇ ਹਨ ਅਤੇ ਕੇਂਦਰ ਸਰਕਾਰ ਦਾ ਸਹਿਯੋਗ ਕਰ ਰਹੇ ਹਨ।

LEAVE A REPLY

Please enter your comment!
Please enter your name here