
ਮਾਨਸਾ 14 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਮਾਨਸਾ ਵੱਲੋਂ 17ਵਾ ਵਿਸ਼ਾਲ ਕੰਨਿਆ ਮਹਾਦਾਨ ਯੱਗ ਐਤਵਾਰ ਨੂੰ ਗਊਸਾਲਾ ਭਵਨ ਮਾਨਸਾ ਵਿਖੇ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘ ਦੇ ਪ੍ਰਧਾਨ ਬਿੱਟੂ ਸ਼ਰਮਾ ਤੇ ਸਰਪ੍ਰਸਤ ਸੰਜੀਵ ਕੁਮਾਰ ਸੰਜੂ ਨੇ ਦੱਸਿਆ ਕਿ ਅੱਜ ਦੇ ਇਸ ਸਮੂਹਿਕ ਵਿਆਹ ਸਮੇਂ 4 ਲੜਕੀਆਂ ਦੇ ਫੇਰੇ ਅਤੇ 7 ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਵਿਆਹ ਦੇ ਸਮੇਂ ਲੜਕੀਆਂ ਨੂੰ ਲੋੜੀਂਦਾ ਘਰੇਲੂ ਸਾਮਾਨ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸੰਘ ਵੱਲੋਂ ਦਿੱਤਾ ਗਿਆ । ਜਿਸ ਵਿੱਚ ਬੈਂਡ, ਪੱਖਾਂ, ਸਿਲਾਈ ਮਸ਼ੀਨ, ਭਾਂਡੇ, ਬਿਸਤਰੇ, ਚਾਂਦੀ ਦੇ ਗਹਿਣੇ ਆਦਿ ਦਿੱਤੇ ਗਏ ਤੋਂ ਇਲਾਵਾ ਬਾਰਾਤ ਦੀ ਸੇਵਾ ਵੀ ਸੁਚੱਜੇ ਢੰਗ ਨਾਲ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਡਾ ਵਿਜੇ ਸਿੰਗਲਾ, ਭਾਜਪਾ ਆਗੂ ਮੰਗਤ ਰਾਏ ਬਾਂਸਲ,ਨਗਰ ਕੌਂਸਲ ਦੇ ਪ੍ਰਧਾਨ ਵਿਜੈ ਸਿੰਗਲਾ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਅੱਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਗਰਗ, ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਥਾਣਾ ਸਿਟੀ 1 ਦੇ ਮੁਖੀ ਬੂਟਾ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਕਲਾਕਾਰ ਸੁਖਪ੍ਰੀਤ ਕੌਰ ਨੇ ਆਪਣੇ ਗਰੁੱਪ ਸਮੇਤ ਪਹੁੰਚ ਬਾਰਾਤੀਆਂ ਦਾ ਮਨੋਰੰਜਨ ਕੀਤਾ। ਇਸ ਦੋਰਾਨ ਆਏ ਪਤਵੰਤਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸੁਭਾਸ਼ ਬਾਂਸਲ, ਸੁਖਵਿੰਦਰ ਸਿੰਘ ਜੱਸਲ,ਮਨੋਜ ਕੁਮਾਰ, ਰਮੇਸ਼ ਮੈਸੀ, ਨਰੇਸ਼ ਟਿੰਡੀ, ਰਾਧੇ ਸ਼ਾਮ, ਸੁਰੇਸ਼ ਕੁਮਾਰ, ਮੁਕੇਸ਼ ਕੁਮਾਰ, ਅੰਮ੍ਰਿਤ ਪਾਲ, ਰਾਮ ਪਾਲ, ਅੰਮ੍ਰਿਤ ਪਾਲ ਸ਼ਰਮਾ, ਰਾਜਦੀਪ ਤੇ ਮਨੋਜ ਕੁਮਾਰ ਮੋਜੀ ਤੋਂ ਇਲਾਵਾ ਵੱਡੀ ਗਿਣਤੀ ਚ ਸ਼ਹਿਰ ਵਾਸੀ ਹਾਜ਼ਰ ਸਨ।
