![](https://sarayaha.com/wp-content/uploads/2025/01/dragon.png)
ਬੁਢਲਾਡਾ 11 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਸੁਆਮੀ ਤੋਤਾ ਰਾਮ ਗੌਰੀ ਸ਼ੰਕਰ ਜਰਨਲ ਅਤੇ ਅੱਖਾਂ ਦਾ ਅਵਦੂਤ ਚੈਰੀਟੇਬਲ ਟਰਸਟ ਜਿੱਥੇ ਕਿ ਪਿਛਲੇ 15 ਮਹੀਨਿਆਂ ਤੋਂ ਬੱਚਿਆਂ ਦੇ ਲਈ ਸਵਰਨ ਪ੍ਰਾਸਨ ਸੋਨੇ ਦੀਆਂ ਬੂੰਦਾਂ ਦਾ ਮੁਫਤ ਕੈਂਪ ਲੜੀਵਾਰ ਲਗਾਇਆ ਜਾ ਰਿਹਾ ਹੈ। ਉੱਥੇ ਅੱਜ 16ਵਾਂ ਮੁਫਤ ਸਵਰਨ ਪ੍ਰਸ਼ਨ ਕੈਂਪ ਹਰ ਵਾਰ ਦੀ ਤਰ੍ਹਾਂ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਪੰਡਿਤ ਸੀਆ ਰਾਮ ਦੁਆਰਾ ਧਨਵੰਤਰੀ ਪੂਜਨ ਅਤੇ ਮੰਗਲਕਾਰੀ ਹਵਨ ਰਾਹੀਂ ਕੀਤੀ ਗਈ। ਕੈਂਪ ਦੇ ਵਿੱਚ 110 ਤੋਂ ਵੱਧ ਬੱਚਿਆਂ ਨੇ ਆਪਣੀ ਚੰਗੀ ਸਿਹਤ ਦੀ ਕਾਮਨਾ ਲਈ ਆਯੁਰਵੇਦ ਚਿਕਿਤਸਾ ਪ੍ਰਣਾਲੀ ਦੇ ਵਡਮੁੱਲੇ ਅੰਗ ਸਵਰਨ ਪ੍ਰਸ਼ਨ ਕਰਮ ਨੂੰ ਅੱਜ ਪੁਛਿਆ ਨਕਸ਼ੱਤਰ ਵਾਲੇ ਦਿਨ ਵਿਧੀ ਵਿਧਾਨ ਅਨੁਸਾਰ ਡਾ. ਗੋਬਿੰਦ ਸਿੰਘ ਬਰੇਟਾ ਦੁਬਾਰਾ ਕਰਵਾਇਆ। ਸੰਸਥਾ ਪ੍ਰਧਾਨ ਡਾਕਟਰ ਰਮੇਸ਼ ਜੈਨ ਬੰਗਾਲੀ ਨੇ ਇਸ ਗੱਲ ਦੀ ਅਹਿਮੀਅਤ ਨੂੰ ਵੱਡਾ ਦੱਸਦੇ ਆਖਿਆ ਕੀ ਪਿਛਲੇ 15 ਮਹੀਨਿਆਂ ਤੋਂ ਇਹ ਕੈਂਪ ਲੋਕਾਂ ਦੀ ਸੇਵਾ ਦੇ ਲਈ ਸਮਰਪਿਤ ਸੰਸਥਾ ਦੇ ਕਾਰਜਕਾਰਾਂ ਨਾਲ ਲਗਾਇਆ ਜਾ ਰਿਹਾ ਹੈ। ਕੈਂਪ ਦੇ ਦੌਰਾਨ ਬੱਚਿਆਂ ਨੇ ਆਪਣੇ ਭਾਰ, ਕੱਦ, ਸਰੀਰਕ ਅਤੇ ਮਾਨਸਿਕ ਸ਼ਕਤੀ, ਦੇ ਵਿੱਚ ਇਜਾਫਾ ਦੇਖਣ ਨੂੰ ਮਿਲਿਆ ਅਤੇ ਬੱਚਿਆਂ ਦੇ ਮਾਪਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਸਵਰਨ ਪ੍ਰਾਸਨ ਦੇ ਨਾਲ ਸਾਡੇ ਬੱਚੇ ਹਰ ਵਿਸ਼ੇ ਵੱਲੋਂ ਸਿਹਤਮੰਦ ਹਨ। ਇਸ ਮੌਕੇ ਤੇ ਸੰਸਥਾ ਦੇ ਐਮਡੀ ਅੰਮ੍ਰਿਤਪਾਲ ਕੰਡ, ਚੇਅਰਮੈਨ ਸੁਰਿੰਦਰ ਗੁੱਲੂ, ਸੁਭਾਸ਼ ਸ਼ਰਮਾ, ਪਵਨ ਕੁਮਾਰ, ਮੈਨੇਜਰ ਕੰਚਨ ਮਿੱਤਲ ਆਦਿ ਮੌਜੂਦ ਸਨ ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)